ਧਾਕੜ ਖਿਡਾਰੀ ਹੋ ਸਕਦੈ IPL 2026 ''ਚ ਬੈਨ! ਚਲਦੇ ਮੈਚ ਦੌਰਾਨ ਮੈਦਾਨ ''ਤੇ ਕਰ''ਤਾ ਸ਼ਰਮਨਾਕ ਕਾਂਡ
Monday, May 11, 2026 - 02:27 PM (IST)
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਮੁੰਬਈ ਇੰਡੀਅਨਜ਼ (MI) ਵਿਚਾਲੇ ਐਤਵਾਰ, 10 ਮਈ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਦੌਰਾਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। RCB ਦੇ ਖਿਡਾਰੀ ਟਿਮ ਡੇਵਿਡ ਵੱਲੋਂ ਮੈਦਾਨ ਵਿੱਚ ਕੀਤੇ ਗਏ ਇੱਕ ਗ਼ਲਤ ਇਸ਼ਾਰੇ ਕਾਰਨ ਹੁਣ ਉਨ੍ਹਾਂ 'ਤੇ IPL ਦੇ ਅਗਲੇ ਮੈਚਾਂ ਲਈ ਪਾਬੰਦੀ (ਬੈਨ) ਲੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਕੀ ਹੈ ਪੂਰਾ ਮਾਮਲਾ? ਮੈਚ ਦੌਰਾਨ ਦੋਵਾਂ ਟੀਮਾਂ ਵਿਚਾਲੇ ਕਾਫ਼ੀ ਤਣਾਅ ਦੇਖਣ ਨੂੰ ਮਿਲਿਆ, ਜੋ ਕਿ ਆਖਰੀ ਗੇਂਦ ਤੱਕ ਚੱਲਿਆ । ਹਾਲਾਂਕਿ ਇਸ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ RCB ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਪਰ ਮੈਚ ਤੋਂ ਬਾਅਦ ਟਿਮ ਡੇਵਿਡ ਦੀ ਇੱਕ ਹਰਕਤ ਨੇ ਸਭ ਦਾ ਧਿਆਨ ਖਿੱਚ ਲਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਟਿਮ ਡੇਵਿਡ ਜਸ਼ਨ ਮਨਾਉਂਦੇ ਹੋਏ ਆਪਣੇ ਦੋਵਾਂ ਹੱਥਾਂ ਦੀਆਂ ਵਿਚਕਾਰਲੀਆਂ ਉਂਗਲਾਂ (ਮਿਡਲ ਫਿੰਗਰ) ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ 'ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਇਸ ਅਸ਼ਲੀਲ ਇਸ਼ਾਰੇ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਹੈ।
IPL ਕੋਡ ਆਫ ਕੰਡਕਟ ਤਹਿਤ ਹੋ ਸਕਦੀ ਹੈ ਸਜ਼ਾ
IPL ਕੋਡ ਆਫ ਕੰਡਕਟ ਦੇ ਆਰਟੀਕਲ 2.6 ਅਨੁਸਾਰ, ਖਿਡਾਰੀਆਂ ਵੱਲੋਂ ਅਭਦਰ, ਅਸ਼ਲੀਲ ਜਾਂ ਇਤਰਾਜ਼ਯੋਗ ਇਸ਼ਾਰਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਇਸ ਨੂੰ ਲੈਵਲ 1 ਦਾ ਅਪਰਾਧ ਮੰਨਿਆ ਜਾਂਦਾ ਹੈ, ਤਾਂ ਖਿਡਾਰੀ 'ਤੇ ਮੈਚ ਫੀਸ ਦਾ 50 ਪ੍ਰਤੀਸ਼ਤ ਜੁਰਮਾਨਾ ਲੱਗ ਸਕਦਾ ਹੈ ਅਤੇ ਡਿਮੇਰਿਟ ਪੁਆਇੰਟ ਵੀ ਜੋੜੇ ਜਾਂਦੇ ਹਨ। ਲੈਵਲ 2 ਅਤੇ 3 ਦੇ ਅਪਰਾਧ ਤਹਿਤ ਜੇਕਰ ਇਹ ਇਸ਼ਾਰਾ ਅੰਪਾਇਰ, ਮੈਚ ਰੈਫਰੀ ਜਾਂ ਪ੍ਰਸ਼ੰਸਕਾਂ ਵੱਲ ਕੀਤਾ ਗਿਆ ਹੋਵੇ, ਤਾਂ ਇਹ ਵਧੇਰੇ ਗੰਭੀਰ ਮੰਨਿਆ ਜਾਂਦਾ ਹੈ, ਜਿਸ ਤਹਿਤ ਖਿਡਾਰੀ 'ਤੇ ਕੁਝ ਮੈਚਾਂ ਲਈ ਪਾਬੰਦੀ ਲੱਗ ਸਕਦੀ ਹੈ।
ਪਹਿਲਾਂ ਹੀ ਮੁਸ਼ਕਲਾਂ ਵਿੱਚ ਹੈ RCB
ਜ਼ਿਕਰਯੋਗ ਹੈ ਕਿ ਇਸੇ ਮੈਚ ਦੌਰਾਨ RCB ਦੇ ਮੁੱਖ ਕੋਚ ਐਂਡੀ ਫਲਾਵਰ 'ਤੇ ਵੀ ਅੰਪਾਇਰ ਨਾਲ ਬਹਿਸ ਕਰਨ ਕਾਰਨ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਹੁਣ ਟਿਮ ਡੇਵਿਡ ਦੇ ਮਾਮਲੇ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ।
