PBKS vs DC : ਦਿੱਲੀ ਨੇ ਜਿੱਤੀ ਟਾਸ, ਪਹਿਲਾਂ ਬੱਲੇਬਾਜ਼ੀ ਕਰੇਗੀ ਪੰਜਾਬ ; ਦੋਵਾਂ ਟੀਮਾਂ ਨੇ ਬਦਲੇ 6 ਖਿਡਾਰੀ

Monday, May 11, 2026 - 07:10 PM (IST)

PBKS vs DC : ਦਿੱਲੀ ਨੇ ਜਿੱਤੀ ਟਾਸ, ਪਹਿਲਾਂ ਬੱਲੇਬਾਜ਼ੀ ਕਰੇਗੀ ਪੰਜਾਬ ; ਦੋਵਾਂ ਟੀਮਾਂ ਨੇ ਬਦਲੇ 6 ਖਿਡਾਰੀ

ਸਪੋਰਸਟ ਡੈਸਕ : ਆਈਪੀਐਲ 2026 ਦਾ 55ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ ਪਟੇਲ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਦਿੱਲੀ ਦੀ ਟੀਮ 'ਚ ਕੁੱਲ 5 ਬਦਲਾਅ ਕੀਤੇ ਗਏ ਹਨ। ਪੰਜਾਬ ਕਿੰਗਜ਼ ਦੀ ਟੀਮ ਇਕ ਖਿਡਾਰੀ ਦੇ ਬਦਲਾਅ ਨਾਲ ਮੈਦਾਨ 'ਚ ਉਤਰੇਗੀ।
ਪੰਜਾਬ ਕਿੰਗਜ਼ ਦੀ ਟੀਮ ਸੋਮਵਾਰ ਨੂੰ ਧਰਮਸ਼ਾਲਾ ਦੇ ਖੂਬਸੂਰਤ ਮੈਦਾਨ ’ਚ ਜਦੋਂ ਖਰਾਬ ਫਾਰਮ ਨਾਲ ਜੂਝ ਰਹੀ ਦਿੱਲੀ ਕੈਪੀਟਲਸ ਦੀ ਮੇਜ਼ਬਾਨੀ ਕਰੇਗੀ ਤਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਆਖਰੀ ਪੜਾਅ ’ਚ ਆਪਣੇ ਪ੍ਰਦਰਸ਼ਨ ’ਚ ਆਈ ਹੈਰਾਨ ਕਰਨ ਵਾਲੀ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ।

ਪਲੇਇੰਗ 11:
ਪੰਜਾਬ ਕਿੰਗਜ਼ (ਪਲੇਇੰਗ ਇਲੈਵਨ): ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕੈਪਟਨ), ਸੂਰਯਾਂਸ਼ ਸ਼ੇਡਗੇ, ਮਾਰਕਸ ਸਟੋਇਨਿਸ, ਸ਼ਸ਼ਾਂਕ ਸਿੰਘ, ਮਾਰਕੋ ਜੈਨਸਨ, ਬੇਨ ਡਵਾਰਸ਼ੂਇਸ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਦਿੱਲੀ ਕੈਪੀਟਲਜ਼ (ਪਲੇਇੰਗ ਇਲੈਵਨ): ਕੇਐਲ ਰਾਹੁਲ (ਵਿਕਟਕੀਪਰ), ਅਭਿਸ਼ੇਕ ਪੋਰੇਲ, ਸਾਹਿਲ ਪਾਰਖ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ (ਕੈਪਟਨ), ਮਾਧਵ ਤਿਵਾਰੀ, ਮੁਕੇਸ਼ ਕੁਮਾਰ, ਔਕਿਬ ਨਬੀ ਡਾਰ, ਮਿਸ਼ੇਲ ਸਟਾਰਕ, ਲੁੰਗੀ ਨਗੀਡੀ।

ਆਹਮੋ-ਸਾਹਮਣੇ ਦਾ ਰਿਕਾਰਡ 
ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਨੇ ਹੁਣ ਤੱਕ 36 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਡੀਸੀ ਨੇ 17 ਅਤੇ ਪੀਬੀਕੇਐਸ ਨੇ 18 ਜਿੱਤੇ ਹਨ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News