CSK ਨੂੰ ਵੱਡਾ ਝਟਕਾ, ਟੀਮ ਨੂੰ ਛੱਡ ਘਰ ਪਰਤਿਆ ਇਹ ਧਾਕੜ ਖਿਡਾਰੀ

Thursday, May 14, 2026 - 02:14 AM (IST)

CSK ਨੂੰ ਵੱਡਾ ਝਟਕਾ, ਟੀਮ ਨੂੰ ਛੱਡ ਘਰ ਪਰਤਿਆ ਇਹ ਧਾਕੜ ਖਿਡਾਰੀ

ਨਵੀਂ ਦਿੱਲੀ : ਆਈਪੀਐਲ 2026 ਵਿੱਚ ਪਲੇਆਫ ਦੀ ਦੌੜ ਵਿੱਚ ਸ਼ਾਮਲ ਚੇਨਈ ਸੁਪਰ ਕਿੰਗਜ਼ (CSK) ਨੂੰ ਇੱਕ ਹੋਰ ਤਕੜਾ ਝਟਕਾ ਲੱਗਿਆ ਹੈ। ਟੀਮ ਦੇ ਸਟਾਰ ਆਲਰਾਊਂਡਰ ਜੇਮੀ ਓਵਰਟਨ ਸੱਟ ਕਾਰਨ ਟੂਰਨਾਮੈਂਟ ਵਿਚਾਲੇ ਛੱਡ ਕੇ ਆਪਣੇ ਦੇਸ਼ ਇੰਗਲੈਂਡ ਵਾਪਸ ਪਰਤ ਗਏ ਹਨ।

ਜਾਣਕਾਰੀ ਅਨੁਸਾਰ, ਜੇਮੀ ਓਵਰਟਨ ਦੀ ਸੱਜੀ ਪੱਟ ਵਿੱਚ ਸੱਟ ਲੱਗੀ ਹੈ। ਚੇਨਈ ਸੁਪਰ ਕਿੰਗਜ਼ ਨੇ ਸੋਸ਼ਲ ਮੀਡੀਆ 'ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਓਵਰਟਨ ਅਗਲੇਰੀ ਜਾਂਚ ਅਤੇ ਇਲਾਜ ਲਈ ਯੂਕੇ (UK) ਜਾ ਰਹੇ ਹਨ। ਹਾਲਾਂਕਿ ਟੀਮ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ, ਪਰ ਅਗਲੇ ਤਿੰਨ ਲੀਗ ਮੈਚਾਂ ਲਈ ਉਨ੍ਹਾਂ ਦੇ ਮੌਜੂਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਜੇਮੀ ਓਵਰਟਨ ਇਸ ਸੀਜ਼ਨ ਵਿੱਚ CSK ਲਈ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਹਨ, ਜਿਨ੍ਹਾਂ ਨੇ ਹੁਣ ਤੱਕ 14 ਵਿਕਟਾਂ ਹਾਸਲ ਕੀਤੀਆਂ ਹਨ। ਹਾਲ ਹੀ ਵਿੱਚ 11 ਮਈ ਨੂੰ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਉਨ੍ਹਾਂ ਨੇ 3 ਵਿਕਟਾਂ ਲਈਆਂ ਸਨ ਅਤੇ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ ਸੀ। ਸ਼ੁੱਕਰਵਾਰ ਨੂੰ ਲਖਨਊ ਖਿਲਾਫ ਹੋਣ ਵਾਲੇ ਅਗਲੇ ਅਹਿਮ ਮੈਚ ਵਿੱਚ ਟੀਮ ਨੂੰ ਉਨ੍ਹਾਂ ਦੀ ਕਮੀ ਜ਼ਰੂਰ ਖਲੇਗੀ।


author

Inder Prajapati

Content Editor

Related News