ਅੱਜ ਕੋਲਕਾਤਾ ਤੇ ਬੈਂਗਲੁਰੂ ਟੀਮ ਹੋਵੇਗੀ ਆਹਮੋ-ਸਾਹਮਣੇ, ਇਸ ਖਿਡਾਰੀ 'ਤੇ ਰਹੇਗੀ ਸਭ ਦੀ ਨਜ਼ਰ

Wednesday, May 13, 2026 - 11:00 AM (IST)

ਅੱਜ ਕੋਲਕਾਤਾ ਤੇ ਬੈਂਗਲੁਰੂ ਟੀਮ ਹੋਵੇਗੀ ਆਹਮੋ-ਸਾਹਮਣੇ, ਇਸ ਖਿਡਾਰੀ 'ਤੇ ਰਹੇਗੀ ਸਭ ਦੀ ਨਜ਼ਰ

ਰਾਏਪੁਰ : ਪਲੇਅ ਆਫ ਦੀ ਦਹਿਲੀਜ਼ ’ਤੇ ਖੜ੍ਹੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਨੂੰ ਜੇਕਰ ਆਖਰੀ-4 ’ਚ ਆਪਣੀ ਜਗ੍ਹਾ ਲੱਗਭਗ ਯਕੀਨੀ ਕਰਨੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਬੁੱਧਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਗੇਂਦਬਾਜ਼ਾਂ ਸਾਹਮਣੇ ਹਮਲਾਵਰ ਪ੍ਰਦਰਸ਼ਨ ਕਰਨਾ ਪਵੇਗਾ। ਆਰ. ਸੀ. ਬੀ. ਫਿਲਹਾਲ 14 ਅੰਕਾਂ ਦੇ ਨਾਲ ਅੰਕ ਸੂਚੀ ’ਚ ਚੋਟੀ ’ਤੇ ਹੈ ਪਰ ਮੰਗਲਵਾਰ ਨੂੰ ਹੋਣ ਵਾਲੇ ਮੈਚ ਤੋਂ ਬਾਅਦ ਇਸ ਸਥਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਜਾਂ ਗੁਜਰਾਤ ਟਾਈਟਨਜ਼ ਕਾਬਜ਼ ਹੋ ਜਾਣਗੇ, ਜਿਨ੍ਹਾਂ ਕੋਲ ਵੀ 14 ਅੰਕ ਹਨ।

ਆਰ. ਸੀ. ਬੀ. ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਪਿਛਲੇ ਕੁਝ ਮੈਚਾਂ ’ਚ ਉਸ ਦੇ ਬੱਲੇਬਾਜ਼ ਉਮੀਦਾਂ ਅਨੁਸਾਰ ਖੇਡ ਨਹੀਂ ਦਿਖਾ ਸਕੇ। ਮੁੰਬਈ ਇੰਡੀਅਨਜ਼ ਵਿਰੁੱਧ ਪਿਛਲੇ ਮੈਚ ’ਚ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਸ ਦੀ ਬੱਲੇਬਾਜ਼ੀ ਲੜਖੜਾ ਗਈ ਸੀ ਤੇ ਉਸ ਨੇ ਬੜੀ ਮੁਸ਼ਕਿਲ ਨਾਲ ਜਿੱਤ ਹਾਸਲ ਕੀਤੀ ਸੀ। ਉਸ ਦੀ ਟੀਮ ਅੱਗੇ ਫਿਰ ਤੋਂ ਇਸ ਤਰ੍ਹਾਂ ਦੇ ਹਾਲਾਤ ’ਚੋਂ ਨਹੀਂ ਲੰਘਣਾ ਚਾਹੇਗੀ। ਪਿਛਲੇ ਮੈਚ ’ਚ ਉਹ ਕਰੁਣਾਲ ਪੰਡਯਾ ਦੇ ਅਰਧ ਸੈਂਕੜੇ ਤੇ ਆਖਰੀ ਓਵਰ ’ਚ ਭੁਵਨੇਸ਼ਵਰ ਕੁਮਾਰ ਦੇ ਛੱਕੇ ਨਾਲ ਹੀ ਟੀਚੇ ਤੱਕ ਪਹੁੰਚ ਸਕੀ ਸੀ।

ਇਹ ਵੀ ਪੜੋ : ਪੰਜਾਬ ਨੂੰ ਹਰਾਉਣ ਮਗਰੋਂ ਦਿੱਲੀ ਨੂੰ ਕਰਾਰਾ ਝਟਕਾ ! ਕਪਤਾਨ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ

ਆਰ. ਸੀ. ਬੀ. ਦੇ ਕਪਤਾਨ ਰਜਤ ਪਾਟੀਦਾਰ ਨੇ ਟੂਰਨਾਮੈਂਟ ਦੇ ਸ਼ੁਰੂ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਪਿਛਲੇ ਕੁਝ ਮੈਚ ’ਚ ਉਹ ਦੌੜਾਂ ਬਣਾਉਣ ਲਈ ਜੂਝਦਾ ਹੋਇਆ ਨਜ਼ਰ ਆਇਆ ਹੈ। ਜੇਕਰ ਆਰ. ਸੀ. ਬੀ. ਨੂੰ ਵਾਪਸੀ ਕਰਨੀ ਹੈ ਤਾਂ ਪਾਟੀਦਾਰ ਨੂੰ ਅੱਗੇ ਵਧ ਕੇ ਅਗਵਾਈ ਕਰਨੀ ਪਵੇਗੀ। ਪਿਛਲੀਆਂ 6 ਪਾਰੀਆਂ ’ਚ ਉਹ ਸਿਰਫ ਇਕ ਵਾਰ 50 ਤੋਂ ਵੱਧ ਤੇ ਇਕ ਵਾਰ 20 ਤੋਂ ਵੱਧ ਦਾ ਸਕੋਰ ਹੀ ਬਣਾ ਸਕਿਆ ਹੈ। ਇਸ ਨਾਲ ਆਰ. ਸੀ. ਬੀ. ਦੀ ਮੱਧਕ੍ਰਮ ਦੀ ਬੱਲੇਬਾਜ਼ੀ ਕੁਝ ਕਮਜ਼ੋਰ ਪੈ ਗਈ ਹੈ ਪਰ ਪੱਡੀਕਲ ਤੇ ਟਿਮ ਡੇਵਿਡ ਵਰਗੇ ਹੋਰ ਬੱਲੇਬਾਜ਼ਾਂ ਦੇ ਯੋਗਦਾਨ ਨੇ ਉਸ ਨੂੰ ਮੁਸ਼ਕਿਲਾਂ ’ਚੋਂ ਬਾਹਰ ਕੱਢਣ ’ਚ ਮਦਦ ਕੀਤੀ।

ਹੁਣ ਉਸ ਦੇ ਬੱਲੇਬਾਜ਼ਾਂ ਦਾ ਸਾਹਮਣਾ ਕੇ. ਕੇ. ਆਰ. ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਨਾਲ ਹੋਵੇਗਾ ਜਿਸ ’ਚ ਸੁਨੀਲ ਨਾਰਾਇਣ ਤੇ ਵਰੁਣ ਚੱਕਰਵਰਤੀ ਵਰਗੇ ਰਹੱਸਮਈ ਸਪਿੰਨਰ ਸ਼ਾਮਲ ਹਨ। ਉਨ੍ਹਾਂ ਨੂੰ ਕਾਰਤਿਕ ਤਿਆਗੀ, ਵੈਭਵ ਅਰੋੜਾ ਤੇ ਅਨੁਕੂਲ ਰਾਏ ਵਰਗੇ ਘਰੇਲੂ ਗੇਂਦਬਾਜ਼ਾਂ ਦਾ ਚੰਗਾ ਸਹਿਯੋਗ ਮਿਲ ਰਿਹਾ ਹੈ। ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਕੇ. ਕੇ. ਆਰ. ਨੇ ਸ਼ੁਰੂ ’ਚ ਲੜਖੜਾਉਣ ਤੋਂ ਬਾਅਦ ਲਗਾਤਾਰ 4 ਜਿੱਤਾਂ ਦਰਜ ਕੀਤੀਆਂ ਹਨ। ਜੇਕਰ ਰਾਏਪੁਰ ਦੀ ਪਿੱਚ ਪਿਛਲੇ ਮੈਚ ਦੀ ਤਰ੍ਹਾਂ ਹੀ ਚਿਪਚਿਪੀ ਰਹਿੰਦੀ ਹੈ ਤੇ ਗੇਂਦ ਰੁਕ ਕੇ ਬੱਲੇ ’ਤੇ ਆ ਰਹੀ ਹੋਵੇ ਤਾਂ ਆਰ. ਸੀ. ਬੀ. ਦੇ ਬੱਲੇਬਾਜ਼ਾਂ ਨੂੰ ਕੇ. ਕੇ. ਆਰ. ਦੇ ਗੇਂਦਬਾਜ਼ਾਂ ਸਾਹਮਣੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

3 ਵਾਰ ਦੀ ਚੈਂਪੀਅਨ ਕੇ. ਕੇ. ਆਰ. ਦੀ ਟੀਮ ਅਜੇ ਵੀ 10 ਮੈਚਾਂ ’ਚੋਂ 9 ਅੰਕਾਂ ਦੇ ਨਾਲ ਅੰਕ ਸੂਚੀ ’ਚ 8ਵੇਂ ਸਥਾਨ ’ਤੇ ਹੈ ਤੇ ਇੱਥੇ ਥੋੜ੍ਹੀ ਜਿਹੀ ਖੁੰਝ ਵੀ ਉਸ ਨੂੰ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਣ ਦੇ ਕਰੀਬ ਪਹੁੰਚਾ ਦੇਵੇਗੀ। ਅਜਿਹੀ ਕਿਸੇ ਸਥਿਤੀ ਤੋਂ ਬਚਣ ਲਈ ਕੇ. ਕੇ. ਆਰ. ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਉਸ ਨੂੰ ਆਰ. ਸੀ. ਬੀ. ਦੇ ਪ੍ਰਮੁੱਖ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਜੋਸ਼ ਹੇਜ਼ਲਵੁੱਡ ਦਾ ਡਟ ਕੇ ਸਾਹਮਣਾ ਕਰਨਾ ਪਵੇਗਾ। ਕੇ. ਕੇ. ਆਰ. ਦਾ ਕਪਤਾਨ ਅਜਿੰਕਯ ਰਹਾਨੇ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਨਹੀਂ ਰੱਖ ਸਕਿਆ ਹੈ ਪਰ ਉਪ-ਕਪਤਾਨ ਰਿੰਕੂ ਸਿੰਘ, ਨਿਊਜ਼ੀਲੈਂਡ ਦਾ ਫਿਨ ਐਲਨ, ਅਨੁਕੂਲ ਰਾਏ ਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਪਿਛਲੇ ਕੁਝ ਮੈਚਾਂ ’ਚ ਚੰਗੀ ਬੱਲੇਬਾਜ਼ੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਕੈਮਰਨ ਗ੍ਰੀਨ ਨੇ ਵੀ ਆਪਣੀ ਬੱਲੇਬਾਜ਼ੀ ’ਚ ਕਾਫੀ ਸੁਧਾਰ ਕੀਤਾ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ 'ਚਿੱਠੀ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

SATPAL

Content Editor

Related News