IPL ਦੌਰਾਨ ਇਸ ਟੀਮ ਨੂੰ ਲੱਗਾ ਵੱਡਾ ਝਟਕਾ, ਦੋ ਧਾਕੜ ਖਿਡਾਰੀ ਟੀਮ ''ਚੋਂ ਹੋਏ ਬਾਹਰ

Wednesday, May 20, 2026 - 10:08 AM (IST)

IPL ਦੌਰਾਨ ਇਸ ਟੀਮ ਨੂੰ ਲੱਗਾ ਵੱਡਾ ਝਟਕਾ, ਦੋ ਧਾਕੜ ਖਿਡਾਰੀ ਟੀਮ ''ਚੋਂ ਹੋਏ ਬਾਹਰ

ਕੋਲਕਾਤਾ (ਭਾਸ਼ਾ) – ਮੁੰਬਈ ਇੰਡੀਅਨਜ਼ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਤੇ ਤੇਜ਼ ਗੇਂਦਬਾਜ਼ ਆਲਰਾਊਂਡਰ ਰਾਜ ਅੰਗਦ ਬਾਵਾ ਸੱਟ ਕਾਰਨ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਬਚੇ ਸੈਸ਼ਨ ਤੋਂ ਬਾਹਰ ਹੋ ਗਏ। ਪਲੇਅ ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਨੂੰ ਅਜੇ 2 ਮੈਚ ਹੋਰ ਖੇਡਣੇ ਹਨ। ਟੀਮ ਬੁੱਧਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜਦਕਿ ਐਤਵਾਰ ਨੂੰ ਰਾਜਸਥਾਨ ਰਾਇਲਜ਼ ਨਾਲ ਭਿੜੇਗੀ।

ਡੀ ਕੌਕ ਦੇ ਖੱਬੀ ਬਾਂਹ ’ਚ ਸੱਟ ਲੱਗੀ ਹੈ। ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੁੰਬਈ ਇੰਡੀਅਨਜ਼ ਦੇ ਘਰੇਲੂ ਮੁਕਾਬਲੇ ਤੋਂ ਪਹਿਲਾਂ ਇਹ ਸੱਟ ਲੱਗੀ ਸੀ। ਬਾਵਾ ਨੂੰ ਪੰਜਾਬ ਕਿੰਗਜ਼ ਵਿਰੁੱਧ ਟੀਮ ਦੇ ਪਿਛਲੇ ਮੈਚ ਦੌਰਾਨ ਸੱਜੇ ਹੱਥ ਦੇ ਅੰਗੂਠੇ ’ਚ ਸੱਟ ਲੱਗੀ।

ਡੀ ਕੌਕ ਨੇ ਮੌਜੂਦਾ ਸੈਸ਼ਨ ’ਚ 3 ਮੈਚ ਖੇਡੇ। ਉਸ ਨੇ 16 ਅਪ੍ਰੈਲ ਨੂੰ ਪੰਜਾਬ ਕਿੰਗਜ਼ ਵਿਰੁੱਧ ਸੈਸ਼ਨ ਦੇ ਆਪਣੇ ਪਹਿਲੇ ਮੈਚ ’ਚ ਅਜੇਤੂ 112 ਦੌੜਾਂ ਬਣਾਈਆਂ। ਉਸ ਨੇ ਆਪਣਾ ਪਿਛਲਾ ਮੈਚ 23 ਅਪ੍ਰੈਲ ਨੂੰ ਸੀ. ਐੱਸ. ਕੇ. ਵਿਰੁੱਧ ਖੇਡਿਆ। ਇਸ ਤੋਂ ਬਾਅਦ ਅਭਿਆਸ ਦੌਰਾਨ ਬਾਂਹ ’ਤੇ ਗੇਂਦ ਲੱਗਣ ਕਾਰਨ ਉਹ ਸਨਰਾਈਜ਼ਰਜ਼ ਵਿਰੁੱਧ ਮੁਕਾਬਲੇ ’ਚ ਨਹੀਂ ਖੇਡ ਸਕਿਆ। ਬਾਵਾ ਨੇ ਵੀ ਮੁੰਬਈ ਲਈ ਮੌਜੂਦਾ ਸੈਸ਼ਨ ’ਚ ਤਿੰਨ ਮੈਚ ਖੇਡੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

SATPAL

Content Editor

Related News