ਦਿਨੇਸ਼ ਕਾਰਤਿਕ ਅਤੇ ਲੋਕੇਸ਼ ਰਾਹੁਲ ਨੇ ਪੰਡਯਾ ਲਈ ਭੇਜਿਆ ਇਹ ਖਾਸ ਮੈਸੇਜ

Saturday, Mar 10, 2018 - 10:11 PM (IST)

ਦਿਨੇਸ਼ ਕਾਰਤਿਕ ਅਤੇ ਲੋਕੇਸ਼ ਰਾਹੁਲ ਨੇ ਪੰਡਯਾ ਲਈ ਭੇਜਿਆ ਇਹ ਖਾਸ ਮੈਸੇਜ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਫਿਲਹਾਲ ਟੀਮ ਤੋਂ ਅਤੇ ਖਬਰਾਂ ਤੋਂ ਬਾਹਰ ਚੱਲ ਰਿਹਾ ਹੈ। ਇਸ 'ਚ ਉਸ ਦੇ ਸਾਥੀ ਖਿਡਾਰੀ ਦਿਨੇਸ਼ ਕਾਰਤਿਕ ਅਤੇ ਲੋਕੇਸ਼ ਰਾਹੁਲ ਨੇ ਸ਼੍ਰੀਲੰਕਾ ਤੋਂ ਉਸ ਦੇ ਲਈ ਖਾਸ ਮੈਸੇਜ ਭੇਜਿਆ ਹੈ। ਇਸ ਦਾ ਵੀਡੀਓ ਭਾਰਤੀ ਕ੍ਰਿਕਟ ਕੰਟਰੋਲ ਮੀਡੀਆ 'ਤੇ (ਬੀ.ਸੀ.ਸੀ.ਆਈ.) ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
ਵੀਡੀਓ 'ਚ ਦੋਵਾਂ ਨੇ ਪੰਡਯਾ ਦੇ ਮਜੇ ਲੈਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਜਦੋ ਸਾਰੇ ਬਾਹਰ ਜਾਂਦੇ ਹਨ ਤਾਂ ਪੰਡਯਾ ਸਾਰਿਆ ਦਾ ਧਿਆਨ ਆਪਣੀ ਵੱਲ ਖਿੱਚਣਾ ਪਸੰਦ ਕਰਦਾ ਹੈ। ਵੀਡੀਓ ਦੀ ਸ਼ੁਰੂਆਤ 'ਚ ਲੋਕੇਸ਼ ਰਾਹੁਲ ਕਹਿੰਦਾ ਹੈ ਅਸੀਂ ਤੈਨੂੰ ਬਿਲਕੁੱਲ ਵੀ ਮਿਸ ਨਹੀਂ ਕਰ ਰਹੇ। ਇਸ ਤੋਂ ਬਾਅਦ ਕਾਰਤਿਕ ਵੀ ਕਹਿੰਦਾ ਹੈ ਕਿ ਅਸੀਂ ਮਿਸ ਨਹੀਂ ਕਰ ਰਹੇ। ਸਭ ਕੁਝ ਸ਼ਾਂਤ ਚੱਲ ਰਿਹਾ ਹੈ।


ਇਸ ਤੋਂ ਬਾਅਦ ਲੋਕੇਸ਼ ਰਾਹੁਲ ਕਹਿੰਦਾ ਹੈ ਕਿ ਉਹ ਕਿਸੇ ਦਿਵਾ ਤੋਂ ਘੱਟ ਨਹੀਂ ਹੈ। ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਤਾਂ ਪੰਡਯਾ ਨੂੰ ਪੂਰੀ ਅਟੇਂਸ਼ਨ ਚਾਹੀਦੀ ਹੁੰਦੀ ਹੈ। ਉਹ ਚਾਹੁੰਦਾ ਹੈ ਤਿ ਹਰ ਕੋਈ ਉਸ ਨੂੰ ਦੇਖੇ। ਜਦੋ ਬੋਲੇ ਤਾਂ ਹਰ ਕੋਈ ਉਸ ਨੂੰ ਸੁਣ। ਉਸ ਸਭ ਨੂੰ ਦੱਸਣਾ ਪਸੰਦ ਕਰਦਾ ਹੈ ਕਿ ਦੇਖੋ ਮੈਂ ਇਹ ਘੜੀ ਪਾਈ ਹੈ। ਮੇਰੇ ਕੋਲ ਇਹ ਸਾਮਾਨ ਹੈ। ਹਾਲਾਂਕਿ ਅਸੀਂ ਇਸ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਪਰ ਹਾਂ ਉਹ ਹਮੇਸ਼ਾ ਮਨੋਰੰਜਨ ਕਰਦਾ ਹੈ। ਅਸੀਂ ਪੰਡਯਾ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਨਿਦਾਹਾਸ ਟਰਾਫੀ ਲਈ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਵਿਰਾਟ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।


Related News