ਬਾਲ ਟੈਂਪਰਿੰਗ: ਚੰਡੀਮਲ ''ਤੇ ਬੈਨ ਬਰਕਰਾਰ, ਵੈਸਟ ਇੰਡੀਜ਼ ਦੇ ਖਿਲਾਫ ਤੀਜੇ ਟੈਸਟ ''ਚੋਂ ਬਾਹਰ

06/23/2018 1:40:59 PM

ਦੁਬਈ— ਦੂਜੇ ਟੈਸਟ ਮੈਚ 'ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਵੈਸਟ ਇੰਡੀਜ਼ ਦੇ ਖਿਲਾਫ ਤੀਜੇ ਟੈਸਟ 'ਚ ਨਹੀਂ ਖੇਡ ਸਕੇ। ਆਈ.ਸੀ.ਸੀ. ਨੇ ਉਨ੍ਹਾਂ ਨੂੰ ਇਕ ਮੈਚ ਦੇ ਲਈ ਬੈਨ ਕਰਨ ਦਾ ਆਪਣਾ ਫੈਸਲਾ ਬਰਕਰਾਰ ਰੱਖਿਆ ਹੈ ਜਿਸਦੇ ਖਿਲਾਫ ਚੰਡੀਮਲ ਨੇ ਅਪੀਲ ਕੀਤੀ ਸੀ। ਚੰਡੀਮਲ ਦੀ ਅਪੀਲ ਨੂੰ ਆਈ.ਸੀ.ਸੀ. ਨੇ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਦਾ ਬੈਨ ਬਰਕਰਾਰ ਰੱਖਿਆ।

ਆਈ.ਸੀ.ਸੀ. ਨੇ ਇਕ ਬਿਆਨ ਜਾਰੀ ਕਰਕੇ ਕਿਹਾ,' ਜੁਡੀਸ਼ਲ ਕਮਿਸ਼ਨਰ ਮਾਈਕਲ ਬੇਲੋਫ ਨੇ ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਟੈਸਟ ਮੈਚ 'ਚ ਸ਼੍ਰੀ ਲੰਕਾ ਦੇ ਕੈਪਟਨ ਦਿਨੇਸ਼ ਚੰਡੀਮਲ ਨੂੰ ਬਾਲ ਟੈਂਪਰਿੰਗ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ।' ਆਈ.ਸੀ.ਸੀ. ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੇ ਚੰਡੀਮਲ ਨੂੰ ਸਜ਼ਾ ਦੇ ਤੌਰ 'ਤੇ ਦੋ ਸਸਪੈਂਸ਼ਨ ਪੁਆਇੰਟ ਦਿੰਤੇ ਸਨ ਜੋ ਇਕ ਟੈਸਟ ਜਾਂ 2 ਵਨਡੇ ਅਤੇ 2 ਟੀ-20 ਦੇ ਬੈਨ ਦੇ ਬਰਾਬਾਰ ਹੁੰਦਾ ਹੈ। ਉਨ੍ਹਾਂ 'ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਵੀ ਲੱਗਾ।

ਇਸ ਤੋਂ ਪਹਿਲਾਂ ਟੀਮ ਪ੍ਰਬੰਧਨ ਨੇ ਖੇਡ ਭਾਵਨਾ ਦੇ ਵਿਰੁੱਧ ਵਿਵਹਾਰ ਦੇ ਦੋਸ਼ ਨੂੰ ਆਈ.ਸੀ.ਸੀ. ਨੇ ਸਵੀਕਾਰ ਕਰ ਲਿਆ। ਕੋਚ ਚੰਦੀਕਾ ਹਾਥੂਰਸਿੰਗੇ ਅਤੇ ਮੈਨੇਜਰ ਅਸ਼ਾਂਕਾ ਗੁਰੂਸਿੰਗਾ ਨੇ ਦੂਜੇ ਟੈਸਟ 'ਚ ਟੀਮ ਦੇ ਮੈਦਾਨ 'ਤੇ ਉਤਰਣ ਤੋਂ ਇਨਕਾਰ 'ਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਜਿਸਦੇ ਬਾਅਦ ਆਈ.ਸੀ.ਸੀ. ਨੇ ਉਨ੍ਹਾਂ ਨੂੰ ਮਾਮਲੇ ਤੋਂ ਬਰੀ ਕੀਤਾ।
ਦੱਸ ਦਈਏ ਕਿ ਦੂਜੇ ਟੈਸਟ ਦੇ ਦੌਰਾਨ ਆਈ.ਸੀ.ਸੀ. ਨੇ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਚੰਡੀਮਲ ਨੂੰ ਪਾਇਆ ਅਤੇ ਵੀਡੀਓ ਸਬੂਤ 'ਚ ਵੀ ਦਿੱਖਿਆ ਕਿ ਉਨ੍ਹਾਂ ਨੇ ਆਪਣ ਮੂੰਹ 'ਚ ਮਿੱਠੀ ਚੀਜ਼ (ਜੋ ਮਿਠਾਈ ਲੱਗ ਰਹੀ ਸੀ। ਖਾਣੇ ਦੇ ਤੁਰੰਤ ਬਾਅਦ ਧੁੱਕ ਗੇਂਦ 'ਤੇ ਲਗਾ ਦਿੱਤਾ। ਚੰਡੀਮਲ, ਕੋਚ ਹਥੂਰਸਿੰਗੇ ਅਤੇ ਮੈਨੇਜਰ ਗੁਰੁਸਿੰਗੇ ਨੂੰ ਆਈ.ਸੀ.ਸੀ. ਸੀ.ਈ.ਓ ਡੇਵਿਡ ਰਿਚਰਡਸਨ ਨੇ ਦੋਸ਼ੀ ਦੱਸਿਆ ਸੀ।


Related News