ਜੇਲ ਦੀ ਸਜ਼ਾ ਮਿਲਣ ਦੇ ਬਾਅਦ ਡਾਈਨੇਮੋ ਜਾਗਰੇਬ ਦੇ ਕੋਚ ਨੇ ਛੱਡਿਆ ਅਹੁਦਾ
Tuesday, Mar 16, 2021 - 04:26 PM (IST)
ਜਾਗਰੇਬ/ਕੋਏਸ਼ੀਆ (ਭਾਸ਼ਾ) : ਟੈਕਸ ਚੋਰੀ ਅਤੇ ਧੋਖਾਧੜੀ ਦੇ ਮਾਮਲੇ ਵਿਚ ਲੱਗਭਗ 5 ਸਾਲ ਦੀ ਸਜ਼ਾ ਦੀ ਕ੍ਰੋਏਸ਼ੀਆ ਦੀ ਸੁਪਰੀਮ ਕੋਰਟ ਵੱਲੋਂ ਪੁਸ਼ਟੀ ਹੋਣ ਤੋਂ ਬਾਅਦ ਡਾਈਨੇਮੋ ਜਾਗਰੇਬ ਦੇ ਕੋਚ ਜੋਰਾਨ ਮੋਮਿਚ ਨੇ ਅਹੁਦਾ ਛੱਡ ਦਿੱਤਾ ਹੈ। ਕ੍ਰੋਏਸ਼ੀਆ ਦੀ ਚੈਂਪੀਅਨ ਟੀਮ ਦੇ ਟੋਟੇਨਹੈਮ ਖ਼ਿਲਾਫ਼ ਯੂਰੋਪਾ ਲੀਗ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਮੇਮਿਚ ਨੇ ਅਹੁਦਾ ਛੱਡਿਆ।
ਮੇਮਿਚ ਨੇ ਸੋਮਵਾਰ ਦੇਰ ਰਾਤ ਬਿਆਨ ਜਾਰੀ ਕਰਕੇ ਕਿਹਾ, ‘ਹਾਲਾਂਕਿ ਮੈਂ ਦੋਸ਼ੀ ਮਹਿਸੂਸ ਨਹੀਂ ਕਰ ਰਿਹਾ ਹਾਂ, ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹੈ, ਜੇਕਰ ਇਹ ਫ਼ੈਸਲਾ ਆਖ਼ਰੀ ਹੈ ਤਾਂ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਅਤੇ ਜੀ.ਐਨ.ਕੇ. ਡਾਈਨੇਮੋ ਦੇ ਮੁੱਖ ਕੋਚ ਅਤੇ ਖੇਡ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਭਵਿੱਖ ਵਿਚ ਕਲੱਬ ਦੀ ਚੰਗੀ ਕਿਸਮਤ ਅਤੇ ਖੇਡ ਮੁਕਾਬਲਿਆਂ ਵਿਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ।’