ਮੋਰੋਕੋ ਗੋਲਫ ਟੂਰਨਾਮੈਂਟ ''ਚ ਦੀਕਸ਼ਾ ਤੀਜੇ ਸਥਾਨ ''ਤੇ
Sunday, Apr 28, 2019 - 09:32 AM (IST)
ਰਬਾਤ— ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਲਾਲੱਲਾ ਮਰੀਯਮ ਕੱਪ ਗੋਲਫ ਪ੍ਰਤੀਯੋਗਿਤਾ 'ਚ ਸ਼ਨੀਵਾਰ ਨੂੰ ਇੱਥੇ ਦੋ ਓਵਰ 75 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਬਣੀ ਹੋਈ ਹੈ। ਦੋ ਦੌਰ ਦੇ ਬਾਅਦ ਦੀਕਸ਼ਾ ਦਾ ਕੁਲ ਸਕੋਰ 2 ਅੰਡਰ 144 ਹੈ। ਸਪੇਨ ਦੀ ਨੂਰੀਆ ਇਤੁਰਰਿਓਸ ਇਕ ਸ਼ਾਟ ਦੀ ਬੜ੍ਹਤ ਦੇ ਨਾਲ ਚੋਟੀ 'ਤੇ ਹੈ। ਉਨ੍ਹਾਂ ਨੇ ਦੂਜੇ ਦੌਰ 'ਚ ਦੋ ਅੰਡਰ 71 ਦਾ ਕਾਰਡ ਖੇਡਿਆ।
