ਚੈੱਕ ਗਣਰਾਜ ’ਚ ਚੋਟੀ ਦੇ 10 ’ਚ ਰਹੀ ਦੀਕਸ਼ਾ ਡਾਗਰ
Sunday, Jun 06, 2021 - 06:08 PM (IST)

ਬਿਸਟ੍ਰਾਇਸ— ਭਾਰਤੀ ਗੋਲਫ਼ਰ ਦੀਕਸ਼ਾ ਡਾਗਰ ਨੇ ਆਖ਼ਰੀ ਦੌਰ ’ਚ ਦੋ ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਐਮੁੰਡੀ ਚੈੱਕ ਲੇਡੀਜ਼ ਚੈਲੰਜਰ ਗੋਲਫ਼ ਚੈਂਪੀਅਨਸ਼ਿਪ ’ਚ ਸਾਂਝੇ ਨੌਵੇਂ ਸਥਾਨ ’ਤੇ ਰਹੀ। ਇਸ 20 ਸਾਲਾ ਭਾਰਤੀ ਨੇ ਆਖ਼ਰੀ ਹੋਲ ’ਚ ਚਾਰ ਬਰਡੀ ਬਣਾਈ। ਉਨ੍ਹਾਂ ਨੇ ਤਿੰਨ ਦੌਰ ’ਚ 74-73-70 ਦਾ ਸਕੋਰ ਬਣਾਇਆ। ਦੀਕਸ਼ਾ ਅਗਲੇ ਹਫ਼ਤੇ ਹਮਵਤਨ ਤਵੇਸਾ ਮਲਿਕ ਤੇ ਆਸਥਾ ਮਦਾਨ ਦੇ ਨਾਲ ਸਕੈਂਡੀਨੇਵੀਆ ਮਿਕਸਡ ਮਾਸਟਰ ’ਚ ਹਿੱਸਾ ਲਵੇਗੀ। ਐਮੇਚਿਓਰ ਸਾਰਾ ਕੋਸਕੋਵਾ ਨੇ ਖ਼ਿਤਾਬ ਜਿੱਤਿਆ ਹੈ। ਟੈਕਸਾਸ ਯੂਨੀਵਰਸਿਟੀ ਦੀ ਵਿਦਿਆਰਥਣ ਕੋਸਕੋਵਾ ਨੇ 64-67-71 ਦਾ ਸਕੋਰ ਬਣਾਇਆ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
