ਅਸਤੀਫਾ ਦੇਣ ਤੋਂ ਦੋ ਦਿਨ ਬਾਅਦ ਫਿਰ ਜਿਮਨਾਸੀਆ ਦੇ ਕੋਚ ਬਣੇ ਮਾਰਾਡੋਨਾ

Friday, Nov 22, 2019 - 02:15 PM (IST)

ਅਸਤੀਫਾ ਦੇਣ ਤੋਂ ਦੋ ਦਿਨ ਬਾਅਦ ਫਿਰ ਜਿਮਨਾਸੀਆ ਦੇ ਕੋਚ ਬਣੇ ਮਾਰਾਡੋਨਾ

ਬਿਊਨਸ ਆਇਰਸ— ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਅਸਤੀਫਾ ਦੇਣ ਦੇ ਬਾਅਦ ਫਿਰ ਸੁਪਰਲਿਗਾ ਟੀਮ ਜਿਮਨਾਸੀਆ ਨਾਲ ਜੁੜ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਮੈਨੂੰ ਇਹ ਦਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਜਿਮਨਾਸੀਆ ਦਾ ਕੋਚ ਬਣਾ ਰਹਾਂਗਾ। ਕਲੱਬ 'ਚ ਆਖਰ ਇਕਜੁਟਤਾ ਬਣ ਗਈ ਹੈ।'' ਉਨ੍ਹਾਂ ਦੱਸਿਆ ਕਿ ਪ੍ਰਧਾਨ ਗੈਬ੍ਰੀਅਲ ਪੇਲੇਗ੍ਰਿਨੋ ਦਾ ਕਾਰਜਕਾਲ ਖਤਮ ਹੋਣ ਦੇ ਬਾਅਦ ਉਹ ਕਲੱਬ ਨਾਲ ਨਹੀਂ ਰਹਿਣਾ ਚਾਹੁੰਦੇ ਸਨ। ਪੇਲੇਗ੍ਰਿਨੋ ਨੇ ਹੀ ਅਰਜਨਟੀਨੀ ਫੁੱਟਬਾਲ 'ਚ ਉਨ੍ਹਾਂ ਦੀ ਵਾਪਸੀ ਕਰਾਈ ਸੀ। ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹਾਲਾਂਕਿ ਅਰਜਨਟੀਨਾ ਫੁੱਟਬਾਲ ਦੇ ਹੈੱਡਕੁਆਰਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਕੇ ਉਨ੍ਹਾਂ ਦੀ ਵਾਪਸੀ ਦੀ ਮੰਗ ਕੀਤੀ। ਇਸ ਨੂੰ ਦੇਖ ਕੇ ਉਨ੍ਹਾਂ ਨੇ ਫੈਸਲਾ ਬਦਲ ਲਿਆ।


author

Tarsem Singh

Content Editor

Related News