ਘੋੜੇ ਨਾਲ ਰੇਸ ਲਗਾਉਂਦੇ ਨਜ਼ਰ ਆਏ ਧੋਨੀ, 39 ਸਾਲ ਦੀ ਉਮਰ 'ਚ ਵੀ ਹਨ ਫਿੱਟ

Sunday, Jun 13, 2021 - 08:57 PM (IST)

ਘੋੜੇ ਨਾਲ ਰੇਸ ਲਗਾਉਂਦੇ ਨਜ਼ਰ ਆਏ ਧੋਨੀ, 39 ਸਾਲ ਦੀ ਉਮਰ 'ਚ ਵੀ ਹਨ ਫਿੱਟ

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਹਰ ਕਿਸੇ ਨੇ ਮੈਦਾਨ 'ਤੇ ਦੇਖੀ ਹੈ। ਇਸ ਦੌਰਾਨ ਮੈਦਾਨ 'ਚ ਕੋਈ ਵੀ ਖਿਡਾਰੀ ਧੋਨੀ ਦੀ ਤਰ੍ਹਾਂ ਫੁਰਤੀ ਨਹੀਂ ਦਿਖਾ ਸਕਦਾ। ਭਾਵੇਂ ਉਹ ਫਿਰ ਵਿਕਟ ਦੇ ਵਿਚ ਹੋਵੇ ਜਾਂ ਫਿਰ ਵਿਕਟ ਦੇ ਪਿੱਛੇ। ਧੋਨੀ ਆਪਣੇ ਉਤਸ਼ਾਹ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਇਹੀ ਕਾਰਨ ਹੈ ਕਿ ਫੈਂਸ ਵੀ ਧੋਨੀ ਦੀ ਸ਼ਲਾਘਾ ਬਿਨਾਂ ਨਹੀਂ ਰਹਿ ਸਕਦੇ। ਧੋਨੀ ਹਮੇਸ਼ਾ ਆਪਣੇ ਲਈ ਨਵੇਂ ਟੀਚੇ ਬਣਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਕੇ ਫੈਂਸ ਨੂੰ ਹੈਰਾਨ ਕਰ ਦਿੰਦੇ ਹਨ। ਧੋਨੀ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਘੋੜੇ ਨਾਲ ਰੇਸ ਲਗਾ ਰਹੇ ਹਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ


ਧੋਨੀ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੇ ਹਨ ਪਰ ਉਸਦੀ ਪਤਨੀ ਸਾਕਸ਼ੀ ਜ਼ਿਆਦਾਤਰ ਧੋਨੀ ਦੀਆਂ ਫੋਟੋਆਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨਾਲ ਧੋਨੀ ਦੇ ਫੈਂਸ ਨੂੰ ਉਸਦੀ ਝਲਕ ਦੇਖਣ ਨੂੰ ਮਿਲ ਜਾਂਦੀ ਹੈ। ਸਾਕਸ਼ੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਧੋਨੀ ਚਿੱਟੇ ਘੋੜੇ ਦੇ ਨਾਲ ਰੇਸ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸਾਕਸ਼ੀ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ ਮਜ਼ਬੂਤ, ਤੇਜ਼। ਇਸ ਵੀਡੀਓ 'ਚ ਧੋਨੀ ਘੋੜੇ ਨੂੰ ਰੇਸ ਵਿਚ ਸਖਤ ਮੁਕਾਬਲਾ ਦੇ ਰਹੇ ਹਨ। ਫੈਂਸ ਨੂੰ ਧੋਨੀ ਦੀ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ।

PunjabKesari

ਇਹ ਖ਼ਬਰ ਪੜ੍ਹੋ-  ENG v NZ : ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਇੰਗਲੈਂਡ 'ਚ 22 ਸਾਲ ਬਾਅਦ ਜਿੱਤੀ ਸੀਰੀਜ਼


ਧੋਨੀ ਨੇ ਭਾਵੇ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਖੁਦ ਨੂੰ ਫਿੱਟ ਰੱਖਣ ਦੇ ਲਈ ਯੋਗਾ ਅਤੇ ਕਸਰਤ ਕਰਦੇ ਰਹਿੰਦੇ ਹਨ। ਆਈ. ਪੀ. ਐੱਲ. ਦੇ ਦੂਜੇ ਪੜਾਅ ਦਾ ਐਲਾਨ ਹੋ ਚੁੱਕਿਆ ਹੈ। ਧੋਨੀ ਆਈ. ਪੀ. ਐੱਲ. ਦੀ ਤਿਆਰੀ ਦੇ ਲਈ ਵੀ ਘੋੜੇ ਨਾਲ ਦੌੜ ਲਗਾ ਰਹੇ ਹਨ। ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਅੰਕ ਸੂਚੀ ਵਿਚ 10 ਪੁਆਇੰਟਾਂ ਦੇ ਨਾਲ ਟੀਮ ਦੂਜੇ ਸਥਾਨ 'ਤੇ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News