ਧੋਨੀ ਨੇ ਦਿਖਾਇਆ ਪੁਰਾਣਾ ਰੰਗ, ਲਗਾਇਆ 102 ਮੀਟਰ ਲੰਬਾ ਛੱਕਾ (ਵੀਡੀਓ)
Tuesday, Oct 13, 2020 - 10:40 PM (IST)
ਦੁਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਆਪਣੇ ਪੁਰਾਣੇ ਰੰਗ 'ਚ ਦਿਖੇ। 13 ਗੇਂਦਾਂ 'ਚ 21 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ ਧੋਨੀ ਦੇ ਬੱਲੇ ਤੋਂ 102 ਮੀਟਰ ਲੰਬਾ ਛੱਕਾ ਲੱਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਦੀ ਖੂਬ ਸ਼ਲਾਘਾ ਹੋਈ। ਫੈਂਸ ਨੇ ਲਿਖਿਆ- ਧੋਨੀ ਆਪਣੇ ਪੁਰਾਣੇ ਰੰਗ 'ਚ ਹੈ। ਧੋਨੀ ਨੂੰ ਅਜਿਹਾ ਖੇਡਦੇ ਦੇਖ ਬਹੁਤ ਵਧੀਆ ਲੱਗਦਾ ਹੈ। ਦੇਖੋ ਵੀਡੀਓ—
MSD Booming 102-metre SIX https://t.co/7diC4EWezB
— jasmeet (@jasmeet047) October 13, 2020
ਦੱਸ ਦੇਈਏ ਕਿ ਇਸ ਵੱਡੀ ਹਿੱਟ ਦੇ ਨਾਲ ਧੋਨੀ ਆਈ. ਪੀ. ਐੱਲ. 'ਚ ਆਪਣੇ 215 ਸਿਕਸ ਵੀ ਪੂਰੇ ਕਰ ਲਏ ਹਨ। ਉਹ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਸਿਕਸ ਲਗਾਉਣ ਦੀ ਸੂਚੀ 'ਚ ਤੀਜੇ ਨੰਬਰ 'ਤੇ ਚੱਲ ਰਹੇ ਹਨ। ਪਹਿਲੇ ਨੰਬਰ 'ਤੇ 326 ਛੱਕਿਆਂ ਦੇ ਨਾਲ ਕ੍ਰਿਸ ਗੇਲ ਹੈ। ਧੋਨੀ ਦਾ ਇਸ ਸੀਜ਼ਨ 'ਚ ਪ੍ਰਦਰਸ਼ਨ ਮਿਲਿਆ ਜੁਲਿਆ ਰਿਹਾ ਹੈ। ਉਹ ਅੱਠ ਮੈਚਾਂ 'ਚ 33 ਦੀ ਔਸਤ ਨਾਲ 133 ਦੌੜਾਂ ਹੀ ਬਣਾ ਸਕੇ ਹਨ।
ਧੋਨੀ ਦੇ ਸੁਪਰ ਫੈਂਸ ਨੇ ਕੀਤਾ ਟਵੀਟ-
All Set Today Match Toss won Bat #CskvsSRH #WhistlePodu #Yellove #Dhoni #MSDhoni #CSK #whistlefromhome @ChennaiIPL #IPL2020 pic.twitter.com/zrjgRfooUa
— Saravanan Hari 💛🦁🏏 (@CricSuperFan) October 13, 2020