CSK vs MI : ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
Sunday, Sep 19, 2021 - 11:20 PM (IST)
ਦੁਬਈ- ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਦੇ ਅਜੇਤੂ ਅਰਧ ਸੈਂਕੜੇ ਤੋਂ ਬਾਅਦ ਡਵੇਨ ਬ੍ਰਾਵੋ ਤੇ ਦੀਪਕ ਚਾਹਰ ਦੀ ਤੂਫਾਨੀ ਗੇਂਦਬਾਜ਼ੀ ਨਾਲ ਚੇਨਈ ਸੁਪਰ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਵਿਚ ਐਤਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ। ਮਈ ਵਿਚ ਆਈ. ਪੀ. ਐੱਲ. ਦੇ ਜੈਵਿਕ ਰੂਪ ਨਾਲ ਸੁਰੱਖਿਆ ਮਾਹੌਲ 'ਚ ਕੋਵਿਡ-19 ਪਾਜ਼ੇਟਿਵ ਦੇ ਕਈ ਮਾਮਲੇ ਆਉਣ ਤੋਂ ਬਾਅਦ ਭਾਰਤ ਵਿਚ ਸੈਸ਼ਨ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਣ 'ਤੇ ਯੂ. ਏ. ਈ. ਵਿਚ ਪਹਿਲਾ ਮੁਕਾਬਲਾ ਸੀ।
ਇਹ ਵੀ ਪੜ੍ਹੋ : IPL-14 ਅੱਜ ਤੋਂ, ਜਾਣੋਂ ਤੁਹਾਡੀਆਂ ਪਸੰਦੀਦਾ ਟੀਮਾਂ ਦੇ ਮੁਕਾਬਲੇ ਕਦੋਂ ਅਤੇ ਕਿਸ ਦੇ ਨਾਲ ਹਨ
ਚੇਨਈ ਦੇ 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਦੀ ਟੀਮ ਬ੍ਰਾਵੋ (25 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਦੀਪਕ (19 ਦੌੜਾਂ 'ਤੇ 3 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ ਅੱਠ ਵਿਕਟਾਂ 'ਤੇ 136 ਦੌੜਾਂ ਹੀ ਬਣਾ ਸਕੀ। ਮੁੰਬਈ ਟੀਮ ਵਲੋਂ ਸੌਰਭ ਤਿਵਾਰੀ (40 ਗੇਂਦਾਂ 'ਚ ਅਜੇਤੂ 50,ਪੰਜ ਚੌਕੇ) ਹੀ 20 ਦੇ ਅੰਕੜੇ ਨੂੰ ਪਾਰ ਕਰਨ ਵਿਚ ਸਫਲ ਰਹੇ। ਚੇਨਈ ਸੁਪਰ ਕਿੰਗਜ਼ ਨੇ ਗਾਇਕਵਾੜ (88) ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੋਂ ਇਲਾਵਾ ਰਵਿੰਦਰ ਜਡੇਜਾ (26) ਦੇ ਨਾਲ ਪੰਜਵੇਂ ਵਿਕਟ ਦੇ ਲਈ ਉਸਦੀ 81 ਅਤੇ ਬ੍ਰਾਵੋ (8 ਗੇਂਦਾਂ 'ਚ 23, ਤਿੰਨ ਛੱਕੇ) ਦੇ ਨਾਲ 6 ਵਿਕਟ ਦੇ ਲਈ 39 ਦੌੜਾਂ ਦੀ ਸਾਂਝੇਦਾਰੀ ਨਾਲ 6 ਵਿਕਟਾਂ 'ਤੇ 156 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ।
ਮੁੰਬਈ ਵਲੋਂ ਐਡਮ ਮਿਲਨ ਨੇ 21, ਜਸਪ੍ਰੀਤ ਬੁਮਰਾਹ ਨੇ 33 ਅਤੇ ਟ੍ਰੇਟ ਬੋਲਟ ਨੇ 35 ਦੌੜਾਂ 'ਤੇ 2-2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਵੀ ਖਰਾਬ ਰਹੀ ਅਤੇ ਟੀਮ ਨੇ ਪਾਵਰ ਪਲੇਅ ਵਿਚ 41 ਦੌੜਾਂ ਤੱਕ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਕਵਿੰਟਨ ਡੀ ਕੋਕ (17) ਨੇ ਜੋਸ਼ ਹੇਜਲਵੁੱਡ 'ਤੇ 2 ਚੌਕੇ ਲਗਾਏ।
ਪਲੇਇੰਗ ਇਲੈਵਨ :-
ਮੁੰਬਈ ਇੰਡੀਅਨਜ਼ : ਕੁਇੰਟਨ ਡੀ ਕਾਕ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਅਨਮੋਲਪ੍ਰੀਤ ਸਿੰਘ, ਕੀਰੋਨ ਪੋਲਾਰਡ (ਕਪਤਾਨ), ਸੌਰਭ ਤਿਵਾੜੀ, ਕਰੁਣਾਲ ਪੰਡਯਾ, ਐਡਮ ਮਿਲਨੇ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ
ਚੇਨਈ ਸੁਪਰ ਕਿੰਗਜ਼ - ਫਾਫ ਡੂ ਪਲੇਸਿਸ, ਰਿਤੂਰਾਜ ਗਾਇਕਵਾੜ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਐਮ. ਐਸ. ਧੋਨੀ (ਡਬਲਯੂ/ਸੀ), ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।