ਬਾਈਕ ''ਤੇ ਘੁੰਮ ਰਹੇ ਧੋਨੀ, ਸਾਕਸ਼ੀ ਨੇ ਕਿਹਾ- ਖੇਡ ਰਹੇ ਹਨ 2 ਬੱਚੇ

Tuesday, Apr 21, 2020 - 11:27 PM (IST)

ਬਾਈਕ ''ਤੇ ਘੁੰਮ ਰਹੇ ਧੋਨੀ, ਸਾਕਸ਼ੀ ਨੇ ਕਿਹਾ- ਖੇਡ ਰਹੇ ਹਨ 2 ਬੱਚੇ

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕਾਰਾਂ ਤੇ ਮੋਟਰਸਾਈਕਲ ਦੇ ਬਹੁਤ ਸ਼ੌਕੀਨ ਹਨ। ਧੋਨੀ ਦੇ ਕੋਲ ਕਈ ਕਾਰਾਂ ਤੇ ਸੁਪਰਬਾਈਕਸ ਹਨ। ਧੋਨੀ ਦੇ ਰਾਂਚੀ ਸਥਿਤ ਫਾਰਮ ਹਾਊਸ 'ਤ ਇਕ ਤੋਂ ਇਕ ਕਾਰਾਂ ਉਸਦੇ ਗੈਰੇਜ 'ਚ ਸ਼ਾਨ ਵਧਾ ਰਹੀਆਂ ਹਨ। ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਧੋਨੀ ਆਪਣੀ ਬੇਟੀ ਜੀਵਾ ਦੇ ਨਾਲ ਫਾਰਮ ਹਾਊਸ ਦੇ ਅੰਦਰ ਬਾਈਕ 'ਤੇ ਘੁੰਮਦੇ ਨਜ਼ਰ ਆ ਰਹੇ ਹਨ।


ਧੋਨੀ ਤੇ ਜੀਵਾ ਦਾ ਇਹ ਵੀਡੀਓ ਸਾਕਸ਼ੀ ਨੇ ਬਾਣਿਆ ਹੈ। ਜਿਸ ਨੂੰ ਮਾਹੀ ਦੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਸ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਾਕਸ਼ੀ ਦੀ ਵੀ ਆਵਾਜ਼ ਸੁਣ ਰਹੀ ਹੈ। ਸਾਕਸ਼ੀ ਬੋਲ ਰਹੀ ਹੈ। ਦੋ ਬੱਚੇ ਇੱਥੇ ਖੇਡ ਰਹੇ ਹਨ। ਇਕ ਵੱਡਾ ਬੱਚਾ ਤੇ ਇਕ ਛੋਟਾ ਬੱਚਾ। ਬਾਈਕ 'ਤੇ ਸਵਾਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੈ ਤੇ ਜਦਕਿ ਜੀਵਾ ਨੇ ਗੁਲਾਬੀ ਰੰਗ ਦੀ ਫਰਾਕ ਪਾਈ ਹੋਈ ਹੈ।


author

Gurdeep Singh

Content Editor

Related News