ਨੈਟ ਅਭਿਆਸ ''ਚ ਲੰਬੇ ਲੰਬੇ ਸ਼ਾਟ ਲਾਉਂਦੇ ਨਜ਼ਰ ਆਏ ਧੋਨੀ

06/04/2019 1:03:20 PM

ਸਪੋਰਟਸ ਡੈਸਕ— 5 ਜੂਨ ਨੂੰ ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਦਾ ਆਪਣਾ ਪਹਿਲਾ ਮੁਕਾਬਲਾ ਖੇਡੇਗੀ। ਭਾਰਤ (india) ਦੀ ਪਹਿਲੀ ਜੰਗ ਦੱਖਣ ਅਫਰੀਕਾ ਨਾਲ ਹੋਵੇਗੀ। ਇੰਡੀਅਨ ਟੀਮ ਆਪਣੇ ਪਹਿਲੇ ਮੈਚ ਲਈ ਨੈੱਟ 'ਚ ਜਮ ਕੇ ਪਸੀਨਾ ਕੱਢ ਰਹੇ ਹਨ। ਵਿਕਟਕੀਪਰ ਬੱਲੇਬਾਜ ਐੱਮ.ਐੱਸ.ਧੋਨੀ ਵੀ ਪਹਿਲੇ ਮੈਚ ਲਈ ਜਮ ਕੇ ਤਿਆਰੀ ਕਰ ਰਹੇ ਹਨ। ਬੀ. ਸੀ. ਸੀ. ਆਈ (bcci) ਨੇ ਆਪਣੇ ਟਵਿਟਰ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਧੋਨੀ ਦਾ ਬੱਲਾ ਜਮ ਕੇ ਚੱਲ ਰਿਹਾ ਹੈ। 

ਮਹਿੰਦਰ ਸਿੰਘ ਧੋਨੀ ਵੀਡੀਓ 'ਚ ਚਾਰ ਗੇਂਦਾਂ ਦਾ ਸਾਹਮਣਾ ਕਰਦੇ ਹਨ ਤੇ ਸਾਰੀਆਂ ਗੇਂਦਾਂ 'ਤੇ ਉਨ੍ਹਾਂ ਦਾ ਬੱਲਾ ਚੱਲਦਾ ਹੈ। ਵੀਡੀਓ ਦੇ ਬੈਕਗਰਾਊਂਡ 'ਚ ਮਾਹੀ ਮਾਰ ਰਿਹਾ ਹੈ ਦੀ ਅਵਾਜ਼ ਵੀ ਸੁਣੀ ਜਾ ਸਕਦੀ ਹੈ। ਇਹ ਫਿਲਮ ਐੱਮ. ਐੱਸ ਧੋਨੀ: ਦ ਅਨਟੋਲਡ ਸਟੋਰੀ ਦਾ ਮਸ਼ਹੂਰ ਡਾਇਲਾਗ ਹੈ।


Related News