ਧੋਨੀ ਨੇ ਠੋਕਿਆ IPL 2019 ਦਾ ਸਭ ਤੋਂ ਲੰਬਾ ਛੱਕਾ, ਸਟੇਡੀਅਮ ਦੇ ਬਾਹਰ ਜਾ ਡਿੱਗੀ ਬਾਲ

Monday, Apr 22, 2019 - 12:09 PM (IST)

ਧੋਨੀ ਨੇ ਠੋਕਿਆ IPL 2019 ਦਾ ਸਭ ਤੋਂ ਲੰਬਾ ਛੱਕਾ, ਸਟੇਡੀਅਮ ਦੇ ਬਾਹਰ ਜਾ ਡਿੱਗੀ ਬਾਲ

ਸਪੋਰਟਸ ਡੈਸਕ : ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੇਂਜਰਜ਼ ਬੇਂਗਲੁਰੂ ਤੇ ਚੇਨਈ ਸੁਪਰਕਿੰਗਜ਼ ਦੇ ਵਿਚਕਾਰ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਬੇਂਗਲੁਰੂ ਨੇ ਚੇਨਈ ਨੂੰ ਇਕ ਦੋੜ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਮੈਚ 'ਚ ਚੇਨਈ ਦੇ ਕਪਤਾਨ ਧੋਨੀ ਨੇ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ ਵੀ ਜੜ ਦਿੱਤਾ ਹੈ। 
PunjabKesariਦਰਅਸਲ ਹੋਇਆ ਕੁਝ ਇੰਝ ਕਿ ਬੈਂਗਲੁਰੂ ਵੱਲੋਂ ਪਾਰੀ ਦਾ ਆਖਰੀ ਓਵਰ ਸੁੱਟਣ ਆਏ ਉਮੇਸ਼ ਯਾਦਵ ਦੀ ਦੂਜੀ ਗੇਂਦ 'ਤੇ ਧੋਨੀ ਨੇ ਮਿਡ ਵਿਕਟ ਦੇ ਉਪਰੋ ਇੰਨਾ ਲੰਬਾ ਛੱਕਾ ਮਾਰਿਆ ਕਿ ਫੈਂਸ ਦੇ ਨਾਲ-ਨਾਲ ਮੈਦਾਨ 'ਤੇ ਮੌਜੂਦ ਖਿਡਾਰੀਆਂ ਦੇ ਵੀ ਹੋਸ਼ ਉੱਡ ਗਏ। ਧੋਨੀ ਨੇ ਉਮੇਸ਼ ਯਾਦਵ ਦੀ ਗੇਂਦ 'ਤੇ 111 ਮੀਟਰ ਦਾ ਸਭ ਤੋਂ ਲੰਬਾ ਛੱਕਾ ਮਾਰਿਆ। ਉਮੇਸ਼ ਯਾਦਵ ਦੇ ਇਸ ਆਖਰੀ ਓਵਰ 'ਚ 24 ਦੌੜਾਂ ਆਈਆਂ। ਆਈ. ਪੀ. ਐੱਲ. ਟੀ-20 ਲੀਗ ਦੇ ਮੌਜੂਦਾ ਸੀਜ਼ਨ ਦਾ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਛੱਕਾ ਹੈ।


Related News