ਇਕ ਛੋਟੀ ਜਿਹੀ ਗਲਤੀ ਅਤੇ ਧੋਨੀ ਦਾ ਸ਼ਿਕਾਰ ਹੋ ਗਿਆ ਇਹ ਅਫਰੀਕੀ ਬੱਲੇਬਾਜ਼

06/06/2019 1:37:57 PM

ਸਪੋਰਟਸ ਡੈਸਕ : ਆਈ. ਸੀ. ਸੀ. ਨੇ ਕੁਝ ਹਫ਼ਤੇ ਪਹਿਲਾਂ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਿਕੇਟਕੀਪਿੰਗ ਕਰ ਰਹੇ ਹੋਣ ਤਾਂ ਬਚਣ ਦਾ ਸਿਰਫ ਇਕ ਹੀ ਤਰੀਕਾ ਹੈ ਤੇ ਉਹ ਇਹ ਕਿ ਖਿਡਾਰੀ ਆਪਣੀ ਕ੍ਰੀਜ਼ ਨਹੀਂ ਛੱਡੇ। ਆਈ. ਸੀ. ਸੀ. ਦੀ ਇਸ ਗੱਲ ਨੂੰ ਯਾਦ ਨਾ ਰੱਖ ਪਾਉਣਾ ਦੱਖਣ ਅਫਰੀਕਾ ਦੇ ਬੱਲੇਬਾਜ਼ ਐਂਡੀਲੇ ਫੇਹਲੁਕਵਾਓ ਲਈ ਭਾਰੀ ਪੈ ਗਿਆ ਅਤੇ ਉਹ ਆਪਣੀ ਵਿਕਟ ਗੁਆ ਬੈਠੇ।  

ਦਰਅਸਲ, ਯੁਜਵੇਂਦਰ ਚਹਿਲ ਨੇ 40ਵੇਂ ਓਵਰ ਦੀ ਦੂਜੀ ਗੇਂਦ ਸੁੱਟੀ ਤਾਂ ਸਟ੍ਰਾਈਕ 'ਤੇ ਐਂਡੀਲੇ ਫੇਹਲੁਕਵਾਓ ਸੀ ਤੇ ਉਨ੍ਹਾਂ ਨੇ ਕ੍ਰੀਜ਼ ਨੂੰ ਛੱਡਦੇ ਹੋਏ ਅੱਗੇ ਵੱਧ ਕੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਗੇਂਦ ਉਨ੍ਹਾਂ ਦੇ ਬੱਲੇ ਨੂੰ ਨਾ ਲਗ ਕੇ ਵਿਕਟਕੀਪਿੰਗ ਕਰ ਰਹੇ ਧੋਨੀ ਦੇ ਹੱਥਾਂ 'ਚ ਚੱਲੀ ਗਈ । ਇਸ ਤੋਂ ਪਹਿਲਾਂ ਫੇਹਲੁਕਵਾਓ ਜ਼ਰਾ ਜਿਹਾ ਵੀ ਸੰਭਲ ਪਾਉਂਦੇ ਧੋਨੀ ਨੇ ਚੀਤੇ ਸੀ ਫੁਰਤੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਸਟੰਪਡ ਆਊਟ ਕਰ ਦਿੱਤਾ ਤੇ ਮੈਦਾਨ ਤੋਂ ਚੱਲਦਾ ਕਰ ਦਿੱਤਾ।PunjabKesari  ਆਈ. ਸੀ. ਸੀ ਵਿਸ਼ਵ ਕੱਪ 2019 'ਚ ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਦੇ ਖਿਲਾਫ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ ਖੇਡਦੇ ਹੋਏ 227 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਉਤਰੀ ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੀ ਅਜੇਤੂ 122 ਦੌੜਾਂ ਦੀ ਸੈਂਕੜੇ ਦੀ ਪਾਰੀ ਦੀ ਬਦੌਲਤ 47.3 ਓਵਰ 'ਚ 230 ਦੌੜਾਂ ਬਣਾਉਂਦੇ ਹੋਏ 6 ਵਿਕਟ ਨਾਲ ਮੈਚ ਜਿੱਤ ਲਿਆ।


Related News