ਆਈ. ਪੀ. ਐੱਲ. 2022 ਮੇਗਾ ਆਕਸ਼ਨ ਤੋਂ ਪਹਿਲਾਂ ਚੇਨਈ ਪੁੱਜੇ ਧੋਨੀ, ਨਿਲਾਮੀ 'ਚ ਹੋ ਸਕਦੇ ਹਨ ਸ਼ਾਮਲ

Friday, Jan 28, 2022 - 11:45 AM (IST)

ਆਈ. ਪੀ. ਐੱਲ. 2022 ਮੇਗਾ ਆਕਸ਼ਨ ਤੋਂ ਪਹਿਲਾਂ ਚੇਨਈ ਪੁੱਜੇ ਧੋਨੀ, ਨਿਲਾਮੀ 'ਚ ਹੋ ਸਕਦੇ ਹਨ ਸ਼ਾਮਲ

ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦਾ ਸੈਸ਼ਨ ਧਮਾਕੇਦਾਰ ਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਰੋਮਾਂਚਕ ਹੋਣ ਵਾਲਾ ਹੈ। ਇਸ ਵਾਰ10 ਟੀਮਾਂ ਟੂਰਨਾਮੈਂਟ ਦਾ ਹਿੱਸਾ ਹੋਣਗੀਆਂ। ਆਈ. ਪੀ. ਐੱਲ. 2022 ਦੀ ਮੇਗਾ ਨਿਲਾਮੀ 12 ਤੋਂ 13 ਫਰਵਰੀ ਨੂੰ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਤੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐੱਮ. ਐੱਸ. ਧੋਨੀ ਚੇਨਈ ਪਹੁੰਚ ਗਏ ਹਨ। ਇਸ ਦੀ ਜਾਣਕਾਰੀ ਖ਼ੁਦ ਸੀ. ਐੱਸ. ਕੇ. ਨੇ ਦਿੱਤੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਕਰੋਨਾ ਪਾਜ਼ੇਟਿਵ

ਫ੍ਰੈਂਚਾਈਜ਼ੀ ਨੇ ਧੋਨੀ ਦੇ ਚੇਨਈ ਪੁੱਜਣ 'ਤੇ ਇਕ ਟਵੀਟ ਸਾਂਝਾ ਕੀਤਾ ਜਿਸ 'ਚ ਉਨ੍ਹਾਂ ਨੇ ਧੋਨੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਧੋਨੀ ਚੇਨਈ ਪੁੱਜ ਗਏ ਹਨ। ਉਹ ਇੱਥੇ ਨਿਲਾਮੀ ਦੀ ਚਰਚਾ ਲਈ ਆਏ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਨਿਲਾਮੀ 'ਚ ਹਾਜ਼ਰ ਹੋਣ ਦੀ ਸੰਭਾਵਨਾ ਹੈ।  

ਜ਼ਿਕਰਯੋਗ ਹੈ ਕਿ ਚੇਨਈ ਨੇ ਧੋਨੀ ਨੂੰ 12 ਕਰੋੜ ਰੁਪਏ 'ਚ ਰਿਟੇਨ ਕੀਤਾ ਸੀ ਤੇ ਅਜਿਹੀਆਂ ਸੰਭਾਵਨਾਵਾਂ ਵੀ ਪ੍ਰਗਟਾਈਆਂ ਜਾ ਰਹੀਆ ਹਨ ਕਿ ਇਸ ਵਾਰ ਇਹ ਧੋਨੀ ਦਾ ਆਖ਼ਰੀ ਆਈ .ਪੀ. ਐੱਲ. ਹੋਵੇਗਾ। ਹਾਲਾਂਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਨਹੀਂ ਜਾਣਦਾ ਕਿ ਧੋਨੀ ਕੀ ਫੈਸਲਾ ਲੈਣਗੇ ਜਾਂ ਫਿਰ ਉਨ੍ਹਾਂ ਦੇ ਦ਼ਿਮਾਗ 'ਚ ਕੀ ਚਲ ਰਿਹਾ ਹੈ। ਜਦਕਿ ਜਡੇਜਾ ਜੋ ਕਿ ਚੇਨਈ ਟੀਮ 'ਚ ਧੋਨੀ ਦੇ ਨਾਲ ਹਨ, ਉਨ੍ਹਾਂ ਨੂੰ 16 ਕਰੋੜ ਰੁਪਏ 'ਚ ਰਿਟੇਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਲੀ ਨੂੰ 8 ਕਰੋੜ ਰੁਪਏ ਜਦਕਿ ਗਾਇਕਵਾੜ ਨੂੰ 6 ਕਰੋੜ ਰੁਪਏ 'ਚ ਰਿਟੇਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਮਕੁਮਾਰ ਰਾਮਨਾਥਨ ਨੂੰ 2022 ਟਾਟਾ ਓਪਨ ਮਹਾਰਾਸ਼ਟਰ ’ਚ ਮਿਲਿਆ ਵਾਈਲਡ ਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


 


author

Tarsem Singh

Content Editor

Related News