ਲਾਕਡਾਊਨ ਦੌਰਾਨ ਬੀਅਰਡ ਲੁਕ ’ਚ ਦਿਸਿਆ ਧੋਨੀ (Video)

5/9/2020 6:48:22 PM

ਨਵੀਂ ਦਿੱਲੀ : ਦੁਨੀਆ ਵਿਚ ਜੇਕਰ ਕੋਰੋਨਾ ਵਾਇਰਸ ਦਾ ਹਾਹਾਕਾਰ ਨਾ ਮਚਿਆ ਹੁੰਦਾ ਤਾਂ ਇਸ ਸਮੇਂ ਐੱਮ. ਐੱਸ. ਧੋਨੀ ਪੀਲੀ ਜਰਸੀ ਵਿਚ ਕ੍ਰਿਕਟ ਮੈਦਾਨ ’ਤੇ ਚੌਕੇ-ਛੱਕੇ ਲਾਉਂਦਾ ਦਿਸ ਰਿਹਾ ਹੁੰਦਾ ਪਰ ਲਾਕਡਾਊਨ ਵਿਚ ਧੋਨੀ ਵੀ ਆਪਣੇ ਘਰ ’ਤੇ ਹੀ ਆਰਾਮ ਫਰਮਾ ਰਿਹਾ ਹੈ। ਵਰਲਡ ਕੱਪ 2019 ਤੋਂ ਬਾਅਦ ਤੋਂ ਹੀ ਧੋਨੀ ਕ੍ਰਿਕਟ ਤੋਂ ਦੂਰ ਹੈ। ਇਸ ਵਾਰ ਆਈ. ਪੀ. ਐੱਲ. ਨਾਲ ਉਸ ਨੇ ਵਾਪਸੀ ਦਾ ਸੋਚਿਆ ਸੀ ਤੇ ਇਸ ਟੂਰਨਾਮੈਂਟ ਲਈ ਉਹ ਪਸੀਨਾ ਵੀ ਕਾਫੀ ਵਹਾ ਰਿਹਾ ਸੀ। ਪਰ ਚੀਨ ਤੋਂ ਸ਼ੁਰੂ ਹੋਏ ਘਾਤਕ ਕੋਰੋਨਾ ਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਲਿਆ ਤੇ ਦੁਨੀਆ ਭਰ ਵਿਚ ਫੈਲ ਗਿਆ । ਇਸ ਦੇ ਕਾਰਣ ਹੁਣ ਸਾਰੀਆਂ ਆਊਟਡੋਰ ਐਕਟੀਵਿਟਿਜ਼ ’ਤੇ ਰੋਕ ਹੈ। 29 ਮਾਰਚ ਨੂੰ ਧੋਨੀ ਨੂੰ ਆਈ. ਪੀ. ਐੱਲ. ਦੇ ਰਸਤੇ ਕ੍ਰਿਕਟ ਵਿਚ ਆਪਣੀ ਵਾਪਸੀ ਕਰਨੀ ਸੀ ਪਰ ਇਸ ਟੂਰਨਾਮੈਂਟ ਨੂੰ ਮੁਲਤਵੀ ਕਰਨਾ ਪਿਆ ਹੈ। ਧੋਨੀ ਖੁਦ ਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਐਕਟਿਵ ਨਹੀਂ ਰਹਿੰਦਾ ਪਰ ਉਸਦੀ ਪਤਨੀ ਸਾਕਸ਼ੀ ਧੋਨੀ ਤੇ ਬੇਟੀ ਜੀਵਾ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ ਨਾਲ ਫੈਨਸ ਧੋਨੀ ਦੀ ਝਲਕ ਦੇਖਦੇ ਰਹਿੰਦੇ ਹਨ।

 

View this post on Instagram

#runninglife post sunset !

A post shared by ZIVA SINGH DHONI (@ziva_singh_dhoni) on

ਤੁਸੀਂ ਐੱਮ. ਐੱਸ. ਧੋਨੀ ਨੂੰ ਆਪਣੀ ਬੀਅਰਡ ਲੁਕ ਵਿਚ ਬੇਹੱਦ ਘੱਟ ਮੌਕਿਆਂ ’ਤੇ ਦੇਖਿਆ ਹੋਵੇਗਾ ਪਰ ਧੋਨੀ ਇਨ੍ਹਾਂ ਦਿਨਾਂ ਵਿਚ ਚੱਲ ਰਹੇ ਲਾਕਡਾਊਨ ਵਿਚ ਆਪਣਾ ਇਹ ਸ਼ੌਕ ਵੀ ਪੂਰਾ ਕਰ ਰਿਹਾ ਹੈ।  ਸ਼ੁੱਕਰਵਾਰ ਨੂੰ ਜੀਵਾ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਗਈ। ਇਸ ਵਿਚ ਧੋਨੀ ਤੇ ਜੀਵਾ ਆਪਣੇ ਡੌਗ ਦੇ ਨਾਲ ਟੈਨਿਸ ਬਾਲ ਨਾਲ ਥ੍ਰੋਅ ਗੇਮ ਖੇਡ ਰਹੇ ਹਨ । ਇਸ ਵੀਡੀਓ ਵਿਚ ਧੋਨੀ ਆਪਣੇ ਛੋਟੇ-ਛੋਟੇ ਵਾਲਾਂ ਵਾਲੇ ਹੇਅਰਕੱਟ ਵਿਚ ਦਿਸ ਰਿਹਾ ਹੈ ਪਰ ਅਕਸਰ ਕਲੀਨ ਸ਼ੇਵਡ ਦਿਸਣ ਵਾਲਾ ਧੋਨੀ ਇਸ ਵਾਰ ਫੁਲ ਬੀਅਰਡ ਲੁਕ ਵਿਚ ਨਜ਼ਰ ਆ ਰਿਹਾ ਹੈ। ਧੋਨੀ ਦੀ ਪੂਰੀ ਦਾੜੀ ਸਫੇਦ ਹੋ ਚੱੁਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit