ਜਡੇਜਾ ਦੇ ਰਨ ਆਊਟ ਹੁੰਦੇ ਹੀ ਧੋਨੀ ਨੂੰ ਆਇਆ ਗੁੱਸਾ, ਮੈਦਾਨ 'ਤੇ ਹੀ ਵਿਖਾਈ ਨਰਾਜ਼ਗੀ
Monday, Apr 22, 2019 - 12:56 PM (IST)

ਸਪੋਰਟਸ ਡੈਸਕ : ਐਤਵਾਰ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਂਲੇਜਰਜ਼ ਬੇਂਗਲੁਰੂ ਦੇ ਵਿਚਕਾਰ ਮੈਚ ਖੇਡਿਆ ਗਿਆ। ਰੋਮਾਂਚਕ ਮੁਕਾਬਲੇ 'ਚ ਬੈਂਗਲੁਰੂ ਨੇ ਚੇਨਈ 1 ਦੌੜਾਂ ਨਾਲ ਹਰਾ ਦਿੱਤਾ। ਦੌੜਾਂ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਚੰਗੀ ਨਹੀ ਰਹੀ। ਧੋਨੀ ਤੋਂ ਇਲਾਵਾ ਹੋਰ ਕੋਈ ਵੀ ਪਲੇਅਰ ਵੱਡਾ ਸਕੋਰ ਬਣਾਉਣ 'ਚ ਅਸਫਲ ਰਿਹਾ। ਅਜਿਹੇ 'ਚ ਮੈਚ ਵਿਚਕਾਰ ਇਕ ਘਟਨਾ ਦੇਖਣ ਨੂੰ ਮਿਲੀ ਜਿੱਥੇ ਜਡੇਜਾ ਦੇ ਰਨ ਆਊਟ 'ਤੇ ਧੋਨੀ ਨੇ ਆਪਣੀ ਨਰਾਜ਼ਗੀ ਵਿਖਾਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮੈਚ ਦੌਰਾਨ ਜਦ ਕ੍ਰੀਜ਼ 'ਤੇ ਧੋਨੀ ਦੇ ਨਾਲ ਜਡੇਜਾ ਬੈਟਿੰਗ ਕਰ ਰਹੇ ਸਨ। ਤੱਦ ਨਵਦੀਪ ਸੈਨੀ 17ਵਾਂ ਓਵਰ ਕਰਨ ਆਏਸ਼ ਓਵਰ ਦੀ ਚੌਥੀ ਗੇਂਦ 'ਤੇ ਧੋਨੀ ਨੇ ਹੌਲੀ ਜਿਹੇ ਬੱਲੇ ਨਾਲ ਸ਼ਾਟ ਖੇਡ ਕੇ ਦੌੜ ਲੈਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਧੋਨੀ ਨੇ ਦੌੜ ਲੈਣ 'ਚ ਦਿਲਚਸਪੀ ਵਿਖਾਈ ਪਰ ਸੈਨੀ ਦੀ ਫੁਰਤੀ ਨੂੰ ਵੇਖਦੇ ਹੋਏ ਧੋਨੀ ਨੇ ਇਰਾਦਾ ਬਦਲ ਦਿੱਤਾ। ਜਡੇਜਾ ਨੂੰ ਵਾਪਸ ਜਾਣ ਲਈ ਕਿਹਾ ਪਰ ਤਦ ਤੱਕ ਕਾਫੀ ਦੇਰ ਹੋ ਗਈ ਸੀ ਤੇ ਸੈਨੀ ਨੇ ਬੜੀ ਆਸਾਨੀ ਨਾਲ ਜਡੇਜਾ ਨੂੰ ਰਨ ਆਊਟ ਕਰ ਦਿੱਤਾ। ਧੋਨੀ ਇਸ 'ਤੇ ਕਾਫ਼ੀ ਨਰਾਜ ਦਿਖੇ ਧੋਨੀ ਦੀ ਇਹ ਨਰਾਜ਼ਗੀ ਮੈਚ 'ਚ ਸਾਫ ਤੌਰ 'ਤੇ ਨਜ਼ਰ ਵੀ ਆਈ।