ਧਨਸ਼ਰੀ ਨੇ ਸ਼ੇਅਰ ਕੀਤੀਆਂ ਜਨਮ ਦਿਨ ਦੀਆਂ ਤਸਵੀਰਾਂ, ਚਾਹਲ ਲਈ ਲਿਖਿਆ ਖਾਸ ਸੁਨੇਹਾ
Monday, Sep 28, 2020 - 11:03 PM (IST)

ਸਪੋਰਟਸ ਡੈਸਕ : ਭਾਰਤੀ ਸਪਿਨਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਸ਼ਰੀ ਦਾ ਕੱਲ (ਐਤਵਾਰ) ਜਨਮ ਦਿਨ ਸੀ ਅਤੇ ਕ੍ਰਿਕਟਰ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀ ਸਨ। ਅੱਜ ਧਨਸ਼ਰੀ ਨੇ ਆਪਣੇ ਜਨਮ ਦਿਨ ਦੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਚਾਹਲ ਨਾਲ ਵੀਡੀਓ ਚੈਟ ਕਰਦੀ ਹੋਈ ਵੀ ਨਜ਼ਰ ਆਈ। ਚਾਹਲ ਨਾਲ ਵੀਡੀਓ ਚੈਟ ਵਾਲੀ ਫੋਟੋ ਸ਼ੇਅਰ ਕਰਦੇ ਹੋਏ ਧਨਸ਼ਰੀ ਨੇ ਚਹਾਲ ਲਈ ਇੱਕ ਖਾਸ ਸੁਨੇਹਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਧਨਸ਼ਰੀ ਨੇ ਇੰਸਟਾਗ੍ਰਾਮ 'ਤੇ ਚਾਹਲ ਨਾਲ ਵੀਡੀਓ ਕਾਲ ਅਤੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਮੇਰੇ ਦੋਵੇਂ ਪਸੰਦੀਦਾ ਇੱਕ ਹੀ ਫਰੇਮ 'ਚ, ਇਸਦੇ ਨਾਲ ਉਨ੍ਹਾਂ ਨੇ ਲਵ ਇਮੋਜੀ ਨੂੰ ਵੀ ਸ਼ੇਅਰ ਕੀਤਾ। ਇਸ ਦੇ ਨਾਲ ਹੀ ਧਨਸ਼ਰੀ ਨੇ ਚਾਹਲ ਨੂੰ ਟੈਗ ਕਰਦੇ ਹੋਏ ਅੱਗੇ ਲਿਖਿਆ, ਮੇਰੇ ਜਨਮ ਦਿਨ (ਬਰਥਡੇ) ਨੂੰ ਰੰਗੀਨ ਅਤੇ ਰੌਚਕ ਬਣਾਉਣ ਲਈ ਧੰਨਵਾਦ। ਧਨਸ਼ਰੀ ਨੇ ਅੱਗੇ ਲਿਖਿਆ ਜੇਕਰ ਤੁਸੀਂ ਸਵਾਇਪ ਅਪ ਕਰੋਗੇ ਅਤੇ ਹੋਰ ਤਸਵੀਰਾਂ ਦੇਖੋਗੇ ਤਾਂ ਤੁਹਾਨੂੰ ਵਰਲਡ ਦੀ ਕਿਊਟੈਸਟ ਸਮਾਇਕ ਬਾਰੇ ਪਤਾ ਚੱਲੇਗਾ। ਲਵ ਯੂ।