ਧਨਲਕਸ਼ਮੀ ਨੇ ਦੂਤੀ ਨੂੰ ਪਛਾੜ ਕੇ 100 ਮੀਟਰ ਦੌੜ ਦਾ ਜਿੱਤਿਆ ਸੋਨ ਤਮਗਾ

Tuesday, Mar 16, 2021 - 09:49 PM (IST)

ਧਨਲਕਸ਼ਮੀ ਨੇ ਦੂਤੀ ਨੂੰ ਪਛਾੜ ਕੇ 100 ਮੀਟਰ ਦੌੜ ਦਾ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ-  ਐੱਸ. ਧਨਲਕਸ਼ਮੀ ਨੇ ਰਾਸ਼ਟਰੀ ਰਿਕਾਰਡਧਾਰੀ ਦੂਤੀ ਚੰਦ ਨੂੰ ਪਛਾੜ ਕੇ ਫੈੱਡਰੇਸ਼ਨ ਕੱਪ ਸੀਨੀਅਰ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ਦੀ ਮਹਿਲਾ 100 ਮੀਟਰ ਫਰਾਟਾ ਦੌੜ ਦਾ ਖਿਤਾਬ ਜਿੱਤਿਆ ਜਦਕਿ ਹਿਮਾ ਦਾਸ ਗਲਤ ਸ਼ੁਰੂਆਤ ਕਰਨ ਦੇ ਕਾਰਣ ਡਿਸਕੁਆਲੀਫਾਈ ਹੋ ਗਈ।

ਇਹ ਖ਼ਬਰ ਪੜ੍ਹੋ-  IND vs ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 157 ਦੌੜਾਂ ਦਾ ਟੀਚਾ


ਤਾਮਿਲਨਾਡੂ ਦੀ 22 ਸਾਲਾ ਧਨਲਕਸ਼ਮੀ ਐੱਨ. ਆਈ. ਐੱਸ. ਕੰਪਲੈਕਸ ਵਿਚ 11.39 ਸੈਕੰਡ ਦੇ ਸਮੇਂ ਦੇ ਨਾਲ ਓਡਿਸ਼ਾ ਦੀ ਦੂਤੀ (11.58 ਸੈਕੰਡ) ਨੂੰ ਪਛਾੜ ਕੇ ਚੈਂਪੀਅਨਸ਼ਿਪ ਦੀ ਸਭ ਤੋਂ ਤੇਜ਼ ਮਹਿਲਾ ਦੌੜਾਕ ਬਣੀ। ਤਾਮਿਲਨਾਡੂ ਦੀ ਹੀ ਅਰਚਨਾ ਸੁਸੀਂਦ੍ਰਨ ਨੇ 11.76 ਸੈਕੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਆਪਣੇ ਪਸੰਦੀਦਾ 400 ਮੀਟਰ ਦੀ ਜਗ੍ਹਾ 100 ਤੇ 200 ਮੀਟਰ ਵਿਚ ਚੁਣੌਤੀ ਪੇਸ਼ ਕਰ ਰਹੀ ਹਿਮਾ ਗਲਤ ਸ਼ੁਰੂਆਤ ਦੇ ਕਾਰਣ ਡਿਸਕੁਆਲੀਫਾਈ ਹੋ ਗਈ।

ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ


ਪੰਜਾਬ ਦੇ ਗੁਰਵਿੰਦਰ ਸਿੰਘ ਨੇ 10.32 ਸੈਕੰਡ ਦੇ ਸਮੇਂ ਦੇ ਨਾਲ ਪੁਰਸ਼ 100 ਮੀਟਰ ਦੌੜ ਦਾ ਖਿਤਾਬ ਜਿੱਤਿਆ। ਤਾਮਿਲਾਡੂ ਦੇ ਏਲਾਕਿਯਾਦਾਸਨ ਕੰਨੜਾ (10.43 ਸੈਕੰਡ) ਦੂਜੇ ਸਥਾਨ ਜਦਕਿ ਮਹਾਰਾਸਟਰ ਦਾ ਸਤੀਸ਼ ਕ੍ਰਿਸ਼ਣਕੁਮਾਰ (10.56 ਸੈਕੰਡ) ਤੀਜੇ ਸਥਾਨ ’ਤੇ ਰਿਹਾ। ਪੁਰਸ਼ ਵਰਗ ਵਿਚ ਓਲੰਪਿਕ ਕੁਆਲੀਫਿਕੇਸ਼ਨ ਪੱਧਰ 10.05 ਸੈਕੰਡ ਹੈ। ਕਰਨਾਟਕ ਦੀ ਪ੍ਰਤੀਨਿਧਤਾ ਕਰ ਰਹੀ ਤਜਰਬੇਕਾਰ ਐੱਮ. ਆਰ. ਪੂਵਮਾ ਨੇ 53.57 ਸੈਕੰਡ ਦੇ ਸਮੇਂ ਦੇ ਨਾਲ ਮਹਿਲਾ 400 ਮੀਟਰ ਵਰਗ ਦਾ ਖਿਤਾਬ ਜਿੱਤਿਆ।


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News