CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ

Monday, Apr 25, 2022 - 07:30 PM (IST)

CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ

ਨਵੀਂ ਦਿੱਲੀ- ਨਿਊਜ਼ੀਲੈਂਡ ਅਤੇ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਡੇਵੋਨ ਕਾਨਵੇ ਨੇ ਗਰਲਫ੍ਰੈਂਡ ਕਿਮ ਨਾਲ ਵਿਆਹ ਕਰ ਲਿਆ ਹੈ। ਇਸ ਦੇ ਲਈ ਉਨ੍ਹਾਂ ਨੇ ਅਸਥਾਈ ਰੂਪ ਆਈ. ਪੀ. ਐੱਲ. ਬਾਓ ਬਬਲ ਛੱਡਿਆ ਹੈ। ਦੱਖਣੀ ਪੂਰਬ ਵਿਸ਼ੇਸ਼ ਮੌਕੇ ਦੇ ਲਈ ਆਪਣੇ ਦੇਸ਼ ਦੱਖਣੀ ਅਫਰੀਕਾ ਦੇ ਲਈ ਉਡਾਣ ਭਰੀ ਅਤੇ ਹੁਣ ਕਿਮ ਵਾਟਸਨ ਦੇ ਨਾਲ ਵਿਆਹ ਦੇ ਬੰਧਨ ਵਿਚ ਬੰਧਨ ਤੋਣ ਬਾਅਦ ਵਿਆਹ ਸਮਾਰੋਹ ਦੀ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ।

ਇਹ ਵੀ ਪੜ੍ਹੋ : IPL 2022 : ਕੇ. ਐੱਲ. ਰਾਹੁਲ 'ਤੇ ਲੱਗਾ 24 ਲੱਖ ਦਾ ਜੁਰਮਾਨਾ, ਹੋਰਨਾਂ ਖਿਡਾਰੀਆਂ 'ਤੇ ਵੀ ਡਿੱਗੀ ਗਾਜ
ਸੀ. ਐੱਸ. ਕੇ. ਵਲੋਂ ਕਾਨਵੇ ਅਤੇ ਕਿਮ ਦੀ ਫੋਟੋ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਕਾਨਵੇ ਸੂਟ ਅਤੇ ਉਸਦੀ ਪਤਨੀ ਕਿਮ ਵਾਟਸਨ ਨੇ ਰਵਾਇਤੀ ਵਿਆਗ ਦਾ ਗਾਊਨ ਪਹਿਨੇ ਹੋਇਆ ਸੀ। ਰਿਪੋਰਟਸ ਦੇ ਅਨੁਸਾਰ ਦੋਵਾਂ ਨੇ ਘਰ ਸੈਟਲ ਕਰਨ ਤੋਂ ਪਹਿਲਾਂ ਤਿੰਨ ਸਾਲ ਤੱਕ ਡੇਟਿੰਗ ਕੀਤੀ। ਦਿਲਚਸਪ ਗੱਲ ਇਹ ਹੈ ਕਿ ਸੀ. ਐੱਸ. ਕੇ. ਫ੍ਰੈਚਾਇਜ਼ੀ ਨੇ ਬੁਲਬੁਲਾ ਛੱਡਣ ਤੋਂ ਪਹਿਲਾਂ ਕਾਨਵੇ ਦੇ ਲਈ ਇਕ ਉਚਿਤ ਪਰੰਪਰਾਗਤ ਪ੍ਰੀ-ਵੈਂਡਿੰਗ ਬੈਸ਼ ਦਾ ਪ੍ਰਬੰਧ ਵੀ ਕੀਤਾ ਸੀ।

ਇਹ ਵੀ ਪੜ੍ਹੋ : IPL 2022 'ਚ ਕੇ. ਐੱਲ. ਰਾਹੁਲ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗਾਵਸਕਰ ਤੇ ਰਵੀ ਸ਼ਾਸਤਰੀ, ਕੀਤੀ ਰੱਜ ਕੇ ਸ਼ਲਾਘਾ

PunjabKesari

ਦੱਖਣੀ ਅਫਰੀਕਾ ਵਿਚ ਜੰਮੇ ਇਹ ਕ੍ਰਿਕਟਰ ਪਹਿਲੀ ਵਾਰ ਕੈਸ਼-ਰਿਚ ਲੀਗ ਵਿਚ ਖੇਡ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਫਰਵਰੀ ਵਿਚ 2 ਦਿਨਾਂ ਮੈਗਾ ਨਿਲਾਮੀ ਵਿਚ ਮੌਜੂਦਾ ਚੈਂਪੀਅਨ ਵਲੋਂ ਉਸਦੇ ਬੇਸ ਪ੍ਰਾਈਜ਼ ਇਕ ਕਰੋੜ ਰੁਪਏ ਵਿਤ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ। ਨਿਊਜ਼ੀਲੈਂਡ ਦਾ ਖਿਡਾਰੀ ਹੁਣ ਤੱਕ ਚਾਰ ਵਾਰ ਦੇ ਚੈਂਪੀਅਨ ਦੇ ਲਈ ਇਕ ਮੈਚ ਵਿਚ ਕੇਵਲ ਤਿੰਨ ਦੌੜਾਂ ਹੀ ਬਣਾ ਸਕਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Gurdeep Singh

Content Editor

Related News