ਟੀ-20 ਵਿਸ਼ਵ ਕੱਪ ਫਾਈਨਲ ’ਚੋਂ ਬਾਹਰ ਹੋਇਆ ਡੇਵੋਨ ਕਾਨਵੇ
Saturday, Nov 13, 2021 - 12:09 AM (IST)
ਦੁਬਈ- ਨਿਊਜ਼ੀਲੈਂਡ ਦਾ ਵਿਕਟਕੀਪਰ ਬੱਲੇਬਾਜ਼ੀ ਡੇਵੋਨ ਕਾਨਵੇ ਅਗਲੇ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਸੀਰੀਜ਼ ’ਚੋਂ ਬਾਹਰ ਹੋ ਗਿਆ ਹੈ। ਉਹ ਇੰਗਲੈਂਡ ਖਿਲਾਫ ਕੱਲ ਹੋਏ ਸੈਮੀਫਾਈਨਲ ਮੈਚ ’ਚ ਹੱਥ ’ਤੇ ਸੱਟ ਲੱਗਣ ਤੋਂ ਬਾਅਦ ਕੁੱਝ ਦਿਨਾਂ ਤੱਕ ਖੇਡਣ ਲਈ ਉਪਲੱਬਧ ਨਹੀਂ ਹੋਵੇਗਾ। ਹੁਣ ਉਸ ਦਾ ਧਿਆਨ ਭਾਰਤ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਫਿੱਟ ਹੋਣ ’ਤੇ ਹੋਵੇਗਾ। ਅਸਲ ’ਚ ਕਾਨਵੇ ਨੇ ਸੈਮੀਫਾਈਨਲ ਮੈਚ ਦੌਰਾਨ ਆਊਟ ਹੋਣ ਤੋਂ ਬਾਅਦ ਆਪਣੇ ਹੱਥਾਂ ਨਾਲ ਬੱਲੇ ’ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਹ ਦਰਦ ਮਹਿਸੂਸ ਕਰ ਰਿਹਾ ਸੀ। ਸਕੈਨ ਕਰਵਾਏ ਜਾਣ ’ਤੇ ਉਸ ਦੇ ਸੱਜੇ ਹੱਥ ਦੀ 5ਵੀਂ ਉਂਗਲੀ ’ਚ ਫ੍ਰੈਕਚਰ ਦੀ ਪੁਸ਼ਟੀ ਹੋਈ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੇਡ ਨੇ ਇਸ 'ਤੇ ਕਿਹਾ ਕਿ ਕਾਨਵੇ ਇਸ ਸਮੇਂ ਇਸ ਤਰ੍ਹਾਂ ਨਾਲ ਟੀਮ ਤੋਂ ਬਾਹਰ ਹੋਣ ਦੇ ਲਈ ਬਹੁਤ ਨਿਰਾਸ਼ ਹੈ। ਉਹ ਨਿਊਜ਼ੀਲੈਂਡ ਦੇ ਲਈ ਖੇਡਣ ਲਈ ਬੇਹੱਦ ਜਨੂਨੀ ਹੈ ਤੇ ਇਸ ਸਮੇਂ ਉਸ ਤੋਂ ਜ਼ਿਆਦਾ ਨਿਰਾਸ਼ਾ ਕੋਈ ਨਹੀਂ ਹੈ, ਇਸ ਲਈ ਸਾਨੂੰ ਉਸਦੇ ਆਲੇ-ਦੁਆਲੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੈਮੀਫਾਈਨਲ ਮੈਚ ਵਿਚ ਆਊਟ ਹੋਣ ਤੋਂ ਬਾਅਦ ਜਦੋ ਉਨ੍ਹਾਂ ਨੇ ਹੱਥ ਬੱਲੇ 'ਤੇ ਮਾਰਿਆ ਤਾਂ ਇਹ ਸਾਧਾਰਨ ਪ੍ਰਤੀਕਿਰਿਆ ਵਰਗਾ ਲੱਗ ਰਿਹਾ ਸੀ ਪਰ ਹੱਥ ਤੇਜ਼ੀ ਨਾਲ ਬੱਲੇ 'ਤੇ ਲੱਗਣ ਕਾਰਨ ਸੱਟ ਲੱਗ ਗਈ, ਜੋ ਮੰਦਭਾਗੀ ਗੱਲ ਹੈ। ਸਟੀਡ ਨੇ ਕਿਹਾ ਕਿ ਡੇਵੋਨ ਇਕ ਮਹਾਨ ਟੀਮ ਮੈਨ ਤੇ ਟੀਮ ਦੇ ਬਹੁਤ ਮਸ਼ਹੂਰ ਮੈਂਬਰ ਹੈ, ਇਸ ਲਈ ਅਸੀਂ ਸਾਰੇ ਉਸਦੇ ਲਈ ਦੁਖਦ ਮਹਿਸੂਸ ਕਰ ਰਹੇ ਹਾਂ।
ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।