ਦਵਿੰਦਰ ਨੇ ਜੈਵਲਿਨ ਦੇ ਫਾਈਨਲ ''ਚ ਕੀਤਾ ਨਿਰਾਸ਼, ਰਿਹਾ 12ਵੇਂ ਸਥਾਨ ''ਤੇ

08/14/2017 4:18:30 AM

ਲੰਡਨ— ਦਵਿੰਦਰ ਸਿੰਘ ਕੰਗ ਆਪਣੇ ਇਤਿਹਾਸਕ ਫਾਈਨਲ ਰਾਊਂਡ ਵਿਚ ਪ੍ਰਭਾਵਿਤ ਕਰਨ ਵਿਚ ਅਸਫਲ ਹੋਇਆ ਤੇ ਪੁਰਸ਼ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਨਿਰਾਸ਼ਾਜਨਕ 12ਵੇਂ ਸਥਾਨ 'ਤੇ ਰਿਹਾ, ਜਿਸ ਨਾਲ ਭਾਰਤ ਦਾ ਇਥੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। 
ਵਿਸ਼ਵ ਚੈਂਪੀਅਨਸ਼ਿਪ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਨੇ ਕਾਫੀ ਮਾੜਾ ਪ੍ਰਦਰਸ਼ਨ ਕੀਤਾ ਤੇ ਉਸ ਨੇ ਓਲੰਪਿਕ ਸਟੇਡੀਅਮ ਵਿਚ ਆਪਣੀ ਤੀਜੀ ਕੋਸ਼ਿਸ਼ ਵਿਚ 80.02 ਦੀ ਸਰਵਸ੍ਰੇਸ਼ਠ ਥ੍ਰੋਅ ਕੀਤੀ। ਉਸ ਨੇ 75.40 ਮੀਟਰ ਤੋਂ ਸ਼ੁਰੂਆਤ ਕੀਤੀ ਤੇ 13 ਐਥਲੀਟਾਂ ਵਿਚ ਆਪਣੀ ਦੂਜੀ ਕੋਸ਼ਿਸ਼ ਵਿਚ ਫਾਊਲ ਕਰ ਬੈਠਾ। ਤਿੰਨ ਰਾਊਂਡਾਂ ਤੋਂ ਬਾਅਦ ਉਹ ਬਾਹਰ ਹੋ ਗਿਆ, ਜਦਕਿ ਚੋਟੀ ਦੇ 8 ਐਥਲੀਟਾਂ ਨੇ ਪ੍ਰਤੀਯੋਗਿਤਾ ਜਾਰੀ ਰੱਖੀ।  ਕੰਗ ਦਾ ਸੈਸ਼ਨ ਤੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 84.57 ਮੀਟਰ ਦਾ ਹੈ।  ਹਾਲਾਂਕਿ ਪੰਜਾਬ ਦਾ ਇਹ ਐਥਲੀਟ ਫਿਰ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲਾ ਭਾਰਤੀ ਐਥਲੀਟ ਰਿਹਾ।


Related News