ਟੋਕੀਓ ਓਲੰਪਿਕ 2020 ’ਚ ਦਿਸੇਗੀ ‘ਦੇਵਨਾਗਰੀ’

Wednesday, Jun 30, 2021 - 06:16 PM (IST)

ਨਵੀਂ ਦਿੱਲੀ (ਵਾਰਤਾ) : ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਲਈ ਇਸਤੇਮਾਲ ਹੋਣ ਵਾਲੀ ਦੇਵਨਾਗਰੀ ਲਿਪੀ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ‘ਟੋਕੀਓ ਓਲੰਪਿਕ 2020’ ਵਿਚ ਦਿਸੇਗੀ। ਨਾਗਰੀ ਲਿਪੀ ਪਰਿਸ਼ਦ ਦੇ ਜਨਰਲ ਸਕੱਤਰ ਡਾ. ਹਰੀਸਿੰਘ ਪਾਲ ਨੇ ਇੱਥੇ ਦੱਸਿਆ ਕਿ ਟੋਕੀਓ ਓਲੰਪਿਕ 2020 ਵਿਚ ਕਾਰਜਕਰਤਾਵਾਂ ਲਈ ਇਸਤੇਮਾਲ ਹੋਣ ਵਾਲੇ ਬਿੱਲੇ ’ਤੇ ਜਾਪਾਨੀ ਭਾਸ਼ਾ ਸਮੇਤ ਦੁਨੀਆ ਦੀਆਂ ਕਈ ਭਾਸ਼ਾਵਾਂ ਵਿਚ ‘ਵਾਲੰਟੀਅਰ’ ਲਿਖਿਆ ਹੋਇਆ ਹੈ। ਇਸ ’ਤੇ ਦੇਵਨਾਗਰੀ ਲਿਪੀ ਵਿਚ ‘ਵਾਲੰਟੀਅਰ’ ਲਿਖਿਆ ਹੈ।

ਇਸ ਬਿੱਲੇ ’ਤੇ ਜਾਪਾਨੀ ਅਤੇ ਹਿੰਦੀ ਦੇ ਇਲਾਵਾ ਅੰਗ੍ਰੇਜੀ, ਰੂਸੀ, ਚੀਨੀ ਭਾਸ਼ਾ ਦੀਆਂ ਲਿਪੀਆਂ ਵਿਚ ਲਿਖਿਆ ਹੈ। ਡਾ. ਪਾਲ ਨੇ ਟੋਕੀਓ ਓਲੰਪਿਕ 2020 ਵਿਚ ਹਿੰਦੀ ਅਤੇ ਦੇਵਨਾਗਰੀ ਲਿਪੀ ਦਾ ਇਸਤੇਮਾਲ ਕਰਨ ’ਤੇ ਖ਼ੁਸ਼ੀ ਜਤਾਈ ਅਤੇ ਕਿਹਾ ਕਿ ਓਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਵਨਾਗਰੀ ਦੀ ਵਰਤੋਂ ਹੋ ਰਹੀ ਹੈ। ਹਰੇਕ ਭਾਰਤੀ ਨੂੰ ਇਸ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਅਤੇ ਦੇਵਨਾਗੀ ਲਿਪੀ ਦੇ ਗਲੋਬਲ ਵਿਕਾਸ ਲਈ ਇਹ ਮਹੱਤਵਪੂਰਨ ਕਦਮ ਹੈ। ਦੇਵਨਾਗਰੀ ਲਿਪੀ ਦੀ ਵਰਤੋਂ ਸੰਸਕ੍ਰਿਤੀ, ਨੇਪਾਲੀ, ਮਰਾਠੀ, ਗੁਜਰਤੀ, ਮੈਥਿਲੀ ਅਤੇ ਅਵਧੀ ਅਤੇ ਹੋਰ ਭਾਸ਼ਾਵਾਂ ਲਈ ਹੁੰਦਾ ਹੈ।
 


cherry

Content Editor

Related News