ਬੈਲਜੀਅਮ ਨਾਲ ਡਰਾਅ ਦੇ ਬਾਵਜੂਦ ਭਾਰਤ ਦੀਆਂ ਫਿਰ ਵੀ ਉਮੀਦਾਂ ਕਾਇਮ

Thursday, Jun 28, 2018 - 11:15 PM (IST)

ਬੈਲਜੀਅਮ ਨਾਲ ਡਰਾਅ ਦੇ ਬਾਵਜੂਦ ਭਾਰਤ ਦੀਆਂ ਫਿਰ ਵੀ ਉਮੀਦਾਂ ਕਾਇਮ

ਨਵੀਂ ਦਿੱਲੀ— ਉਪ ਜੇਤੂ ਭਾਰਤ ਨੇ ਬੈਲਜੀਅਮ ਦੇ ਖਿਲਾਫ ਸਖਤ ਮੁਕਾਬਲੇ 'ਚ ਵੀਰਵਾਰ ਨੂੰ 1-1 ਨਾਲ ਡਰਾਅ ਖੇਡਿਆ ਤੇ ਐੱਫ. ਆਈ. ਐੱਚ. ਚੈਂਪੀਅਨਸ ਟਰਾਫੀ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਣ ਦੀ ਆਪਣੀ ਉਮੀਦਾਂ ਨੂੰ ਕਾਇਮ ਰੱਖਿਆ ਹੈ। ਭਾਰਤ ਦੇ ਇਸ ਡਰਾਅ ਤੋਂ ਬਾਅਦ 4 ਮੈਚਾਂ 'ਚੋਂ 7 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ 'ਚ ਚੋਟੀ 'ਤੇ ਆ ਗਿਆ ਹੈ। ਹਾਲਾਂਕਿ ਅੱਜ ਹੀ ਪਿਛਲੀ ਚੈਂਪੀਅਨ ਆਸਟਰੇਲੀਆ ਤੇ ਮੇਜਬਾਨ ਹਾਲੈਂਡ ਦਾ ਮੈਚ ਹੋਣਾ ਹੈ ਜਿਸ 'ਚ ਸੂਚੀ ਦੇ ਅੰਕਾਂ ਦਾ ਸਥਾਨ ਬਦਲ ਸਕਦਾ ਹੈ।


Related News