ਤਮੀਮ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ 234 ਦੌੜਾਂ ''ਤੇ ਢੇਰ

Thursday, Feb 28, 2019 - 09:54 PM (IST)

ਹੈਮਿਲਟਨ (ਨਿਊਜ਼ੀਲੈਂਡ)- ਨਿਊਜ਼ੀਲੈਂਡ ਨੇ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਨੀਲ ਵੈਗਨਰ ਦੀਆਂ 5 ਵਿਕਟਾਂ ਦੀ ਬਦੌਲਤ ਪੁਛੱਲੇ ਬੱਲੇਬਾਜ਼ਾਂ 'ਤੇ ਕਹਿਰ ਵਰ੍ਹਾਇਆ, ਜਿਸ ਨਾਲ ਬੰਗਲਾਦੇਸ਼ ਦੀ ਟੀਮ ਤਮੀਮ ਇਕਬਾਲ ਦੇ ਸੈਂਕੜੇ ਦੇ ਬਾਵਜੂਦ ਪਹਿਲੀ ਪਾਰੀ ਵਿਚ 234 ਦੌੜਾਂ 'ਤੇ ਢੇਰ ਹੋ ਗਈ। ਸਲਾਮੀ ਬੱਲੇਬਾਜ਼ ਤਮੀਮ ਨੇ 126 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 21 ਚੌਕੇ ਤੇ ਇਕ ਛੱਕਾ ਸ਼ਾਮਲ ਸੀ। ਘਾਹ ਵਾਲੀ ਪਿੱਚ 'ਤੇ ਸਵਿੰਗ ਗੇਂਦਬਾਜ਼ ਟਿਮ ਸਾਊਥੀ (76 ਦੌੜਾਂ ਦੇ ਕੇ 3 ਵਿਕਟਾਂ) ਤੇ ਟ੍ਰੇਂਟ ਬੋਲਟ ਨੂੰ ਬਿਲਕੁਲ ਵੀ ਮਦਦ ਨਹੀਂ ਮਿਲ ਰਹੀ ਸੀ, ਜਿਸ ਤੋਂ ਬਾਅਦ ਸ਼ਾਰਟ ਗੇਂਦਾਂ ਦੇ ਮਾਹਿਰ ਨੀਲ ਵੈਗਨਰ ਨੇ 47 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ।

PunjabKesari 
ਨਿਊਜ਼ੀਲੈਂਡ ਨੇ ਇਸ ਦੇ ਜਵਾਬ ਵਿਚ ਸਟੰਪ ਤਕ ਬਿਨਾਂ ਵਿਕਟ ਗੁਆਏ 86 ਦੌੜਾਂ ਬਣਾ ਲਈਆਂ ਸਨ। ਜੀਤ ਰਾਵਲ ਆਪਣਾ 8ਵਾਂ ਅਰਧ ਸੈਂਕੜਾ ਲਾ ਕੇ 51 ਤੇ ਟਾਮ ਲਾਥਮ 35 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਤਮੀਮ ਦੀ ਸ਼ਾਨਦਾਰ ਪਾਰੀ ਨਾਲ ਬੰਗਲਾਦੇਸ਼ ਨੇ 180 ਦੌੜਾਂ ਬਣਾ ਲਈਆਂ ਸਨ ਪਰ ਉਸਦੇ ਆਊਟ ਹੋਣ ਤੋਂ ਬਾਅਦ ਟੀਮ ਦਾ ਹੇਠਲਾ ਬੱਲੇਬਾਜ਼ੀ ਕ੍ਰਮ ਨਹੀਂ ਚੱਲਿਆ। ਟੀਮ ਨੇ ਆਖਰੀ 6 ਵਿਕਟਾਂ ਸਿਰਫ 54 ਦੌੜਾਂ 'ਤੇ ਗੁਆ ਦਿੱਤੀਆਂ। ਲਿਟਨ ਦਾਸ ਆਊਟ ਹੋਣ ਵਾਲਾ ਆਖਰੀ ਖਿਡਾਰੀ ਰਿਹਾ, ਜਿਸ ਨੇ 29 ਦੌੜਾਂ ਬਣਾ ਕੇ ਟੀਮ ਲਈ ਦੂਜੀ ਵੱਡੀ ਪਾਰੀ ਖੇਡੀ।


Gurdeep Singh

Content Editor

Related News