ਅੰਕ ਸੂਚੀ ''ਚ ਟਾਪ ''ਤੇ ਦਿੱਲੀ, ਸ਼੍ਰੇਅਸ ਨੇ ਮੈਚ ਜਿੱਤ ਕੇ ਕਹੀ ਇਹ ਗੱਲ

Tuesday, Oct 06, 2020 - 12:30 AM (IST)

ਅੰਕ ਸੂਚੀ ''ਚ ਟਾਪ ''ਤੇ ਦਿੱਲੀ, ਸ਼੍ਰੇਅਸ ਨੇ ਮੈਚ ਜਿੱਤ ਕੇ ਕਹੀ ਇਹ ਗੱਲ

ਦੁਬਈ- ਪੰਜ 'ਚੋਂ ਚਾਰ ਮੈਚ ਜਿੱਤ ਕੇ ਆਈ. ਪੀ. ਐੱਲ. 2020 ਦੀ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਆਉਣ 'ਤੇ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਆਪਣੇ ਬੱਲੇਬਾਜ਼ਾਂ ਤੋਂ ਇਲਾਵਾ ਗੇਂਦਬਾਜ਼ਾਂ ਦੀ ਵੀ ਸ਼ਲਾਘਾ ਕੀਤੀ। ਸ਼੍ਰੇਅਸ ਨੇ ਕਿਹਾ- ਸਾਡੀ ਰਣਨੀਤੀ ਨਿਡਰ ਹੋਣ ਅਤੇ ਪੂਰੀ ਆਜ਼ਾਦੀ ਦੇ ਨਾਲ ਖੇਡਣ ਦਾ ਸੀ। ਸਾਨੂੰ ਆਪਣੇ ਪੱਖ 'ਚ ਵਧੀਆ ਨੌਜਵਾਨ ਮਿਲੇ ਹਨ, ਇਸ ਦੇ ਲਈ ਸਾਨੂੰ ਬਸ ਬਾਹਰ ਜਾਣ, ਆਪਣੇ ਪ੍ਰਤਿਭਾ ਅਤੇ ਹੁਨਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਨਾਲ ਚੀਜ਼ਾਂ ਇੰਨੀਆਂ ਅੱਗੇ ਵਧ ਰਹੀਆਂ ਹਨ, ਉਸ ਤੋਂ ਮੈਂ ਬਹੁਤ ਖੁਸ਼ ਹਾਂ ਅਤੇ ਸਾਨੂੰ ਗਤੀ ਬਣਾਏ ਰੱਖਣ ਦੀ ਜ਼ਰੂਰਤ ਹੈ। ਜਦੋ ਅਸੀਂ ਮੈਦਾਨ 'ਤੇ ਆਉਂਦੇ ਹਾਂ ਤਾਂ ਅਸੀਂ ਜਿੱਤ ਦੇ ਬਾਰੇ 'ਚ ਗੱਲ ਕਰਦੇ ਹਾਂ।
ਸ਼੍ਰੇਅਸ ਬੋਲੇ- ਖਿਡਾਰੀ ਅਸਲ 'ਚ ਸਖਤ ਮਿਹਨਤ ਕਰ ਰਹੇ ਹਨ ਅਤੇ ਅਸੀਂ ਆਪਣੇ ਸੁਭਾਅ ਨੂੰ ਅਸਲ 'ਚ ਵਧੀਆ ਬਣਾ ਕੇ ਰੱਖਿਆ ਹੈ। ਸਾਡੇ ਲਈ ਇਕ ਵਧੀਆ ਰਿਕਵਰੀ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ਬਾਇਓ ਬੱਬਲ 'ਚ ਵਾਪਸ ਜਾਣਾ ਆਸਾਨ ਨਹੀਂ ਹੈ, ਇਸ ਲਈ ਅਸੀਂ ਇਕ-ਦੂਜੇ ਦੇ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੇ ਹਾਂ।


author

Gurdeep Singh

Content Editor

Related News