2019 ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੀ ਮੇਜਬਾਨੀ ਕਰੇਗਾ ਦਿੱਲੀ

03/21/2019 1:30:02 AM

ਨਵੀਂ ਦਿੱਲੀ (ਨਿਕਲੇਸ਼ ਜੈਨ)— ਵਿਸ਼ਵ ਸ਼ਤਰੰਜ ਸੰਘ ਨੇ ਭਾਰਤੀ ਸ਼ਤਰੰਜ ਸੰਘ ਦੇ ਦਿਨ 'ਤੇ ਆਪਣੀ ਮੋਹਰ ਲਗਾਉਂਦੇ ਹੋਏ ਇਸ ਸਾਲ ਹੋਣ ਵਾਲੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੀ ਮੇਜਬਾਨੀ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਦਿੱਤੀ ਹੈ। ਪ੍ਰੋਗਰਾਮ ਦਾ ਆਯੋਜਨ 14 ਤੋਂ 26 ਅਕਤੂਬਰ ਦੇ ਵਿਚ ਨਵੀਂ ਦਿੱਲੀ ਸਥਿਤ ਲੀਲਾ ਕਾਂਵੇਂਸਨ ਹੋਟਲ 'ਚ ਕੀਤਾ ਜਾਵੇਗਾ। ਵਿਸ਼ਵ ਜੂਨੀਅਰ ਸ਼ਤਰੰਜ ਦੇ ਇਤਿਹਾਸ ਦਾ ਇਹ 58ਵਾਂ ਐਡੀਸ਼ਨ ਹੋਵੇਗਾ। ਇਸ ਦੀ ਸ਼ੁਰੂਆਤ 1951 'ਚ ਇੰਗਲੈਂਡ ਤੋਂ ਹੋਈ ਸੀ।
ਭਾਰਤ 'ਚ ਇਹ ਵਿਸ਼ਵ ਜੂਨੀਅਰ ਦਾ 6ਵਾਂ ਪੜਾਅ ਹੈ ਜਦਕਿ ਰਾਜਧਾਨੀ ਦਿੱਲੀ 'ਚ ਇਹ ਪਹਿਲਾ ਮੌਕਾ ਹੋਵੇਗਾ। ਭਾਰਤ 'ਚ ਇਸ ਤੋਂ ਪਹਿਲਾਂ 2002 'ਚ ਗੋਆ, 2004 'ਚ ਕੋਚੀ, 2011 'ਚ ਚੇਨਈ, 2014 'ਚ ਪੁਣੇ ਚੇ 2016 'ਚ ਭੁਵਨੇਸ਼ਵਰ 'ਚ ਆਯੋਜਨ ਹੋ ਚੁੱਕਿਆ ਹੈ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਨਜ਼ਰ ਮਾਰੀਏ ਤਾਂ ਪੁਰਸ਼ ਵਰਗ 'ਚ ਭਾਰਤ ਦੇ ਲਈ 1987 'ਚ ਬਗੁਈਓ 'ਚ ਵਿਸ਼ਵਨਾਥਨ ਆਨੰਦ ਨੇ, 2004 'ਚ ਕੋਚੀ 'ਚ ਪੇਂਟਾਲਾ ਹਰੀਕ੍ਰਿਸ਼ਣਾ ਨੇ, 2008 'ਚ ਤੁਰਕੀ 'ਚ ਅਭਿਜੀਤ ਗੁਪਤਾ ਨੇ ਇਹ ਵਿਸ਼ਵ ਖਿਤਾਬ ਹਾਸਲ ਕੀਤਾ ਜਦਕਿ ਮਹਿਲਾ ਵਰਗ 'ਚ 2001 'ਚ ਗ੍ਰੀਸ ਦੇ ਕੋਨੇਰੂ ਹੱਪੀ, 2008 'ਚ ਤੁਰਕੀ 'ਚ ਹਰਿਕਾ ਨੇ ਤੇ 2009 'ਚ ਅਰਜਨਟੀਨਾ 'ਚ ਸਵਾਮੀਨਾਥਨ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ।


Gurdeep Singh

Content Editor

Related News