ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂ ''ਦਿੱਲੀ ਕੈਪੀਟਲਜ਼''

12/05/2018 1:30:13 AM

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਟੂਰਨਾਮੈਂਟ 'ਚ ਕਿਸਮਤ ਬਦਲਣ ਲਈ ਸੰਘਰਸ਼ਸ਼ੀਲ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 'ਚ ਹੋਣ ਵਾਲੇ 12ਵੇਂ ਐਡੀਸ਼ਨ 'ਚ ਨਵੇਂ ਨਾਂ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ 'ਤੇ ਉਤਰੇਗੀ। 
ਦਿੱਲੀ ਡੇਅਰਡੇਵਿਲਜ਼ ਫ੍ਰੈਂਚਾਈਜ਼ੀ ਨੇ ਮੰਗਲਵਾਰ ਰਾਜਧਾਨੀ 'ਚ ਆਪਣੀ ਟੀਮ ਦੇ ਨਵੇਂ ਨਾਂ ਦਾ ਐਲਾਨ ਕੀਤਾ, ਜੋ ਹੁਣ ਬਦਲ ਕੇ 'ਦਿੱਲੀ ਕੈਪੀਟਲਜ਼' ਰੱਖਿਆ ਗਿਆ ਹੈ। ਇਸ ਦੇ ਨਾਲ ਟੀਮ ਦੇ ਲੋਗੋ 'ਚ ਵੀ ਬਦਲਾਅ ਕੀਤਾ ਗਿਆ ਹੈ। ਪਾਰਥ ਜਿੰਦਲ ਅਤੇ ਕਿਰਣ ਕੁਮਾਰ  ਗਾਂਧੀ ਨੇ ਟੀਮ ਦੇ ਨਵੇਂ ਨਾਂ ਅਤੇ ਲੋਗੋ ਨੂੰ ਪਹਿਲੀ ਵਾਰ ਮੀਡੀਆ ਸਾਹਮਣੇ ਪੇਸ਼ ਕੀਤਾ।
 


Related News