ਕੋਰੋਨਾ ਵਿਰੁੱਧ ਦਿੱਲੀ ਕੈਪੀਟਲਸ ਨੇ ਵੀ ਵਧਾਏ ਹੱਥ, ਕਰੇਗੀ 1.5 ਕਰੋੜ ਰੁਪਏ ਦੀ ਮਦਦ
Thursday, Apr 29, 2021 - 08:47 PM (IST)
ਸਪੋਰਟਸ ਡੈਸਕ-ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਦਿੱਲੀ ਕੈਪੀਟਲਸ ਨੇ ਕੋਰੋਨਾ ਮਹਾਮਾਰੀ ਵਿਰੁੱਧ ਦਿੱਲੀ ਦੀ ਜੰਗ 'ਚ ਸਹਾਇਤਾ ਲਈ ਡੇਢ ਕਰੋੜ ਰੁਪਏ ਦਿੱਤੇ। ਇਸ ਰਾਸ਼ੀ ਦਾ ਇਸਤੇਮਾਲ ਜ਼ਰੂਰੀ ਮੈਡੀਕਲ ਸਪਲਾਈ, ਆਕਸੀਜਨ ਸਿਲੰਡਰ ਅਤੇ ਕੋਵਿਡ ਕਿੱਟ ਖਰੀਦਣ 'ਚ ਕੀਤਾ ਜਾਵੇਗਾ। ਆਈ.ਪੀ.ਐੱਲ. ਟੀਮ ਨੇ ਇਕ ਬਿਆਨ 'ਚ ਕਿਹਾ ਕਿ ਟੀਮ ਅਤੇ ਇਸ ਦੇ ਸਪ੍ਰਰਸਤ ਜੇ.ਐੱਸ.ਡਬਲਯੂ. ਫਾਉਂਡੇਸ਼ਨ ਅਤੇ ਜੀ.ਐੱਮ.ਆਰ. ਵਰਾਲਕਸ਼ਮੀ ਫਾਉਂਡੇਸ਼ਨ ਨੇ ਦਿੱਲੀ ਸਥਿਤ ਐੱਨ.ਜੀ.ਓ. ਹੇਮਕੁੰਟ ਫਾਉਂਡੇਸ਼ਨ ਅਤੇ ਉਦੈ ਫਾਉਂਡੇਸ਼ਨ ਨੂੰ ਡੇਢ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ-'ਕੋਰੋਨਾ ਵਿਰੁੱਧ ਇਹ ਵੈਕਸੀਨ ਅਸਰਦਾਰ, ਪਹਿਲੀ ਡੋਜ਼ ਨਾਲ ਘੱਟ ਹੋਇਆ 50 ਫੀਸਦੀ ਖਤਰਾ'
ਦਿੱਲੀ ਟੀਮ ਦੇ ਸੀ.ਈ.ਓ. ਵਿਨੋਦ ਬਿਸ਼ਟ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਦਿੱਲੀ ਕੈਪੀਟਲਸ ਦਿੱਲੀ ਦੇ ਨਾਗਰਿਕਾਂ ਨਾਲ ਖੜੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਇਕ ਦੂਜੇ ਦੀ ਮਦਦ ਦਾ ਜਜ਼ਬਾ ਪ੍ਰਸ਼ੰਸ਼ਾ ਲਾਇਕ ਹੈ। ਅਸੀਂ ਉਨ੍ਹਾਂ ਨੂੰ ਸਹਾਇਤਾ ਦੇ ਕੇ ਮਾਣ ਮਹਿਸੂਸ ਕਰ ਰਹੇ ਹਾਂ।
ਇਹ ਵੀ ਪੜ੍ਹੋ-ਪਾਕਿ 'ਚ ਲੱਗ ਸਕਦੈ ਲਾਕਡਾਊਨ, ਵੈਕਸੀਨ ਦੀ ਘਾਟ ਕਾਰਣ ਪ੍ਰਾਈਵੇਟ ਕੇਂਦਰ ਵੀ ਬੰਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।