ਡੇਲ ਪੋਤਰੋ ਨੇ ਫੈਡਰਰ ਨੂੰ ਹਰਾ ਕੇ ਨਡਾਲ-ਫੈਡਰਰ ਮੁਕਾਬਲੇ ਦਾ ਸੁਪਨਾ ਤੋੜਿਆ

09/07/2017 11:43:40 AM

ਨਿਊਯਾਰਕ— ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੇ ਪੰਜ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੂੰ ਹਰਾ ਕੇ ਸੈਮੀਫਾਈਨਲ 'ਚ ਲੰਬੇ ਸਮੇਂ ਦੇ ਮੁਕਾਬਲੇਬਾਜ਼ ਰਾਫੇਲ ਨਡਾਲ ਨਾਲ ਭਿੜਨ ਦਾ ਉਨ੍ਹਾਂ ਦਾ ਸੁਪਨਾ ਤੋੜ ਦਿੱਤਾ ਹੈ। ਡੇਲ ਪੋਤਰੋ ਨੇ ਫੈਡਰਰ ਨੂੰ 7-5, 3-6, 7-6, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸੈਮੀਫਾਈਨਲ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨਾਲ ਹੋਵੇਗਾ। 
ਤੀਜਾ ਦਰਜਾ ਪ੍ਰਾਪਤ ਫੈਡਰਰ ਦੇ ਬਾਹਰ ਹੋਣ ਨਾਲ ਨਡਾਲ ਨੇ ਆਪਣੀ ਨੰਬਰ ਵਨ ਰੈਂਕਿੰਗ ਸੁਰੱਖਿਅਤ ਰੱਖੀ ਹੈ। ਉਨ੍ਹਾਂ ਨੇ ਰੂਸ ਦੇ ਆਂਦਰੇਈ ਰੂਬਲੇਵ ਨੂੰ ਸਿਰਫ 97 ਮਿੰਟ 'ਚ 6-1, 6-2, 6-2 ਨਾਲ ਹਰਾਇਆ। ਨਡਾਲ 26ਵੀਂ ਵਾਰ ਅਮਰੀਕੀ ਓਪਨ ਫਾਈਨਲ 'ਚ ਖੇਡਣਗੇ ਜਦਕਿ 24ਵਾਂ ਦਰਜਾ ਪ੍ਰਾਪਤ ਡੇਲ ਪੋਤਰੋ ਦਾ ਇਹ ਚੌਥਾ ਗ੍ਰੈਂਡਸਲੈਮ ਹੈ। ਇਸ ਸਾਲ ਆਸਟਰੇਲੀਆਈ ਓਪਨ ਅਤੇ ਵਿੰਬਲਡਨ ਜਿੱਤ ਚੁਕੇ ਫੈਡਰਰ ਦੀ ਇਹ ਅਜਿਹੀ ਹਾਰ ਹੈ ਜਿਸ ਦੀ ਕਲਪਨਾ ਹੀ ਨਹੀਂ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਡੇਲ ਪੋਤਰੋ ਦੇ ਖਿਲਾਫ ਰਿਕਾਰਡ 16-5 ਦਾ ਸੀ।


Related News