ਹੰਗਰੀ ਨੂੰ ਹਰਾ ਕੇ ਜਰਮਨੀ ਨੇ ਯੂਰੋ ਕੱਪ ਦੇ ਨਾਕਆਊਟ ਗੇੜ ''ਚ ਕੀਤਾ ਪ੍ਰਵੇਸ਼

06/20/2024 2:22:48 PM

ਲੀਪਜਿਗ- ਜਮਾਲ ਮੁਸਿਆਲਾ ਦੇ ਸ਼ਾਨਦਾਰ ਗੋਲ ਦੀ ਬਦੌਲਤ ਜਰਮਨੀ ਨੇ ਯੂਰੋ ਕੱਪ ਦੇ ਗਰੁੱਪ ਏ ਵਿੱਚ ਹੰਗਰੀ ਨੂੰ 2-0 ਨਾਲ ਹਰਾ ਕੇ ਨਾਕਆਊਟ ਗੇੜ ਵਿੱਚ ਪ੍ਰਵੇਸ਼ ਕਰ ਲਿਆ ਹੈ। ਬੁੱਧਵਾਰ ਰਾਤ ਨੂੰ ਖੇਡੇ ਗਏ ਮੈਚ 'ਚ ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੇ ਮੁਸਿਆਲਾ ਨੇ ਪਹਿਲੇ ਹਾਫ ਦੇ 22ਵੇਂ ਮਿੰਟ 'ਚ ਗੋਲ ਕਰਕੇ ਜਰਮਨੀ ਨੂੰ ਲੀਡ ਦਿਵਾਈ।

ਦੂਜੇ ਹਾਫ ਵਿੱਚ ਜਰਮਨੀ ਦੇ ਕਪਤਾਨ ਇਲਕੇ ਗੁੰਡੋਗਨ ਨੇ 67ਵੇਂ ਮਿੰਟ ਵਿੱਚ ਆਸਾਨ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਯੂਰੋ ਕੱਪ ਦੇ ਦੋ  ਮੈਚ ਬਰਾਬਰੀ 'ਤੇ ਖਤਮ ਹੋਏ। ਕ੍ਰੋਏਸ਼ੀਆ ਅਤੇ ਅਲਬਾਨੀਆ ਵਿਚਾਲੇ ਖੇਡਿਆ ਗਿਆ ਮੈਚ 2-2 ਨਾਲ ਬਰਾਬਰੀ 'ਤੇ ਰਿਹਾ। ਇਸ ਦੇ ਨਾਲ ਹੀ ਸਕਾਟਲੈਂਡ ਅਤੇ ਸਵਿਟਜ਼ਰਲੈਂਡ ਵਿਚਾਲੇ ਖੇਡਿਆ ਗਿਆ ਮੈਚ ਵੀ 1-1 ਨਾਲ ਡਰਾਅ ਰਿਹਾ।


Aarti dhillon

Content Editor

Related News