ਭਾਲਾ ਸੁੱਟ ਮੁਕਾਬਲੇ ’ਚ ਅਨੁ ਰਾਣੀ ਨੇ ਜਿੱਤਿਆ ਚਾਂਦੀ ਦਾ ਤਮਗਾ

06/10/2024 4:15:25 PM

ਸਟ੍ਰਾਸਬਰਗ, (ਯੂ. ਐੱਨ. ਆਈ.)- ਭਾਰਤ ਦੀ ਅਨੁ ਰਾਣੀ ਨੇ ਸਟੇਡ ਡੀ ਹਾਓਤੇਪਿਏਰੇ ਵਿਚ ਨੈਸ਼ਨਲ ਡੀ ਸਟ੍ਰਾਸਬਰਗ 2024 ਐਥਲੈਟਿਕਸ ਮੀਟ ’ਚ ਮਹਿਲਾਵਾਂ ਦੇ ਭਾਲਾ ਸੁੱਟ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਿਆ। ਸ਼ਨੀਵਾਰ ਨੂੰ ਫਰਾਂਸ ਦੇ ਸਟ੍ਰਾਸਬਰਗ ’ਚ ਐਥਲੈਟਿਕਸ ਸੈਸ਼ਨ 2024 ਦੀ ਆਪਣੀ ਚੌਥੀ ਪ੍ਰਤੀਯੋਗਿਤਾ ’ਚ ਅਨੁ ਰਾਣੀ ਆਪਣੇ ਆਖਰੀ ਯਤਨ ’ਚ 57.48 ਮੀਟਰ ਦਾ ਸਰਵਸ਼੍ਰੇਸ਼ਠ ਯਤਨ ਦਰਜ ਕਰ ਕੇ ਤੀਸਰੇ ਸਥਾਨ ’ਤੇ ਰਹੀ। ਫਰਾਂਸ ਦੀ ਏਲਿਜੀ ਮਿਨਾਰਡ ਨੇ 57.77 ਮੀਟਰ ਦੇ ਆਪਣੇ ਸਰਵਸ਼੍ਰੇਸ਼ਠ ਯਤਨ ਨਾਲ ਸੋਨ ਤਮਗਾ ਅਤੇ ਹਮਵਤਨ ਜੇਡ ਮਰਾਵਲ ਨੇ 52.39 ਮੀਟਰ ਦੇ ਥ੍ਰੋ ਨਾਲ ਕਾਂਸੀ ਤਮਗਾ ਜਿੱਤਿਆ।

ਮੌਜੂਦਾ ਏਸ਼ੀਆਈ ਭਾਲਾ ਸੁੱਟ ਚੈਂਪੀਅਨ ਦਾ ਇਸ ਸੈਸ਼ਨ ’ਚ ਯੂਰਪ ’ਚ ਇਹ ਤੀਸਰਾ ਮੌਕਾ ਸੀ, ਜਦੋਂ ਅਨੁ ਨੇ ਦੂਸਰਾ ਸਥਾਨ ਹਾਸਲ ਕੀਤਾ। 31 ਸਾਲਾ ਭਾਰਤੀ ਐਥਲੀਟ ਨੇ ਪਿਛਲੇ ਮਹੀਨੇ ਜਰਮਨੀ ’ਚ ਆਫੇਨਬਰਗ ’ਚ ਹਾਈਲੋ ਜੇਵਲਿਨ ਮੀਟਿੰਗ ’ਚ 60.68 ਮੀਟਰ ਦੇ ਸਰਵਸ਼੍ਰੇਸ਼ਠ ਥ੍ਰੋ ਨਾਲ ਆਪਣੇ 2024 ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਉਸ ਪ੍ਰਤੀਯੋਗਿਤਾ ’ਚ ਛੇਵੇਂ ਸਥਾਨ ’ਤੇ ਰਹੀ ਸੀ। ਇਸ ਤੋਂ ਬਾਅਦ ਉਸ ਨੇ ਵੇਟ ਕੰਡੀਸ਼ੰਨਸ ਦਾ ਸਾਹਮਣਾ ਕਰਦੇ ਹੋਏ ਰੇਹਲਿੰਗਨ ’ਚ 56.07 ਮੀਟਰ ਦਾ ਥ੍ਰੋ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ ਸੀ।


Tarsem Singh

Content Editor

Related News