ਦੀਪਤੀ ਸ਼ਰਮਾ ਨੇ ICC ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਕੀਤਾ ਸੁਧਾਰ, ਸੰਯੁਕਤ ਦੂਜੇ ਸਥਾਨ ''ਤੇ ਪਹੁੰਚੀ

Tuesday, Jan 30, 2024 - 01:36 PM (IST)

ਦੀਪਤੀ ਸ਼ਰਮਾ ਨੇ ICC ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਕੀਤਾ ਸੁਧਾਰ, ਸੰਯੁਕਤ ਦੂਜੇ ਸਥਾਨ ''ਤੇ ਪਹੁੰਚੀ

ਦੁਬਈ— ਭਾਰਤ ਦੀ ਦੀਪਤੀ ਸ਼ਰਮਾ ਮੰਗਲਵਾਰ ਨੂੰ ਆਈ. ਸੀ. ਸੀ. ਮਹਿਲਾ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਇਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਉਸ ਦੀ ਹਮਵਤਨ ਰੇਣੂਕਾ ਸਿੰਘ ਵੀ ਦਸਵੇਂ ਸਥਾਨ 'ਤੇ ਪਹੁੰਚ ਗਈ ਹੈ।

ਦੱਖਣੀ ਅਫ਼ਰੀਕਾ ਦੇ ਸਪਿਨਰ ਨੌਨਕੁਲੁਲੇਕੋ ਮਲਾਬਾ ਦੂਜੇ ਤੋਂ ਪੰਜਵੇਂ ਸਥਾਨ 'ਤੇ ਤਿੰਨ ਸਥਾਨ ਖਿਸਕ ਗਈ ਹੈ। ਦੀਪਤੀ ਦੇ ਨਾਲ-ਨਾਲ ਪਾਕਿਸਤਾਨ ਦੀ ਸਾਦੀਆ ਇਕਬਾਲ ਦੂਜੇ ਸਥਾਨ 'ਤੇ ਹੈ ਜਦਕਿ ਇੰਗਲੈਂਡ ਦੀ ਸਾਰਾ ਗਲੇਨ ਚੌਥੇ ਸਥਾਨ 'ਤੇ ਹੈ। ਇੰਗਲੈਂਡ ਦੀ ਸਪਿਨਰ ਸੋਫੀ ਏਕਲਟਨ ਚੋਟੀ 'ਤੇ ਬਰਕਰਾਰ ਹੈ।

ਆਲਰਾਊਂਡਰਾਂ ਦੀ ਸੂਚੀ ਵਿੱਚ ਸਿਖਰਲੇ ਦਸਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ 'ਚ ਦੀਪਤੀ ਚੌਥੇ ਸਥਾਨ 'ਤੇ ਰਹੀ। ਬੱਲੇਬਾਜ਼ਾਂ 'ਚ ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਚੌਥੇ ਸਥਾਨ 'ਤੇ, ਜੇਮਿਮਾਹ ਰੌਡਰਿਗਜ਼ 13ਵੇਂ, ਸ਼ੈਫਾਲੀ ਵਰਮਾ 16ਵੇਂ ਅਤੇ ਹਰਮਨਪ੍ਰੀਤ ਕੌਰ 17ਵੇਂ ਸਥਾਨ 'ਤੇ ਹੈ। ਆਸਟ੍ਰੇਲੀਆ ਦੀ ਬੇਥ ਮੂਨੀ ਸਿਖਰ 'ਤੇ ਹੈ ਜਦਕਿ ਉਸ ਦੀ ਹਮਵਤਨ ਤਾਹਲੀਆ ਮੈਕਗ੍ਰਾ ਦੂਜੇ ਸਥਾਨ 'ਤੇ ਹੈ।


author

Tarsem Singh

Content Editor

Related News