ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ

Tuesday, Feb 22, 2022 - 06:58 PM (IST)

ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਮੰਗਲਵਾਰ ਨੂੰ ਜਾਰੀ ਮਹਿਲਾ ਵਨ ਡੇ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੀ ਦੀਪਤੀ ਸ਼ਰਮਾ 2 ਸਥਾਨ ਦੇ ਸੁਧਾਰ ਨਾਲ 18ਵੇਂ ਸਥਾਨ 'ਤੇ ਪਹੁੰਚ ਗਈ ਜਦਕਿ ਹਮਵਤਨ ਰਿਚਾ ਘੋਸ਼ 15 ਸਥਾਨ ਦੀ ਛਲਾਂਗ ਦੇ ਨਾਲ 54ਵੇਂ ਸਥਾਨ 'ਤੇ ਆ ਗਈ ਹੈ। ਨਿਊਜ਼ੀਲੈਂਡ ਦੇ ਵਿਰੁੱਧ ਪਹਿਲੇ ਅਤੇ ਦੂਜੇ ਵਨ ਡੇ ਵਿਚ ਅਰਧ ਸੈਂਕੜੇ ਲਗਾਉਣ ਵਾਲੀ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਰੈਂਕਿੰਗ ਵਿਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ।

PunjabKesari
ਭਾਰਤੀ ਮਹਿਲਾ ਟੀਮ ਦਾ ਨਿਊਜ਼ੀਲੈਂਡ ਦੇ ਵਿਰੁੱਧ ਸੀਰੀਜ਼ ਵਿਚ ਹੁਣ ਤੱਕ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਪਰ ਰੈਂਕਿੰਗ ਵਿਤ ਕੁਝ ਸਕਾਰਾਤਮਕਤਾ ਦੇਖਣ ਨੂੰ ਮਿਲੀ ਹੈ। ਤੀਜੇ ਵਨ ਡੇ ਮੈਚ ਵਿਚ ਅਜੇਤੂ 69 ਦੌੜਾਂ ਦੀ ਪਾਰੀ ਖੇਡਣ ਵਾਲੀ ਦੀਪਤੀ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 2 ਸਥਾਨ ਦੇ ਸੁਧਾਰ ਦੇ ਨਾਲ 18ਵੇਂ ਸਥਾਨ 'ਤੇ ਪਹੁੰਚ ਗਈ ਜਦਕਿ ਦੂਜੇ ਵਨ ਡੇ ਮੈਚ ਵਿਚ ਉਸਦੀਆਂ ਚਾਰ ਵਿਕਟਾਂ ਨੇ ਉਨ੍ਹਾਂ ਨੂੰ ਗੇਂਦਬਾਜ਼ਾਂ ਦੀ ਸੂਚੀ ਵਿਚ 6 ਸਥਾਨ ਦੀ ਬੜ੍ਹਤ ਦੇ ਨਾਲ 13ਵੇਂ ਨੰਬਰ 'ਤੇ ਪਹੁੰਚਾ ਦਿੱਤਾ। ਉਹ ਆਲਰਾਊਂਡਰ ਖਿਡਾਰੀਆਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਬਰਕਰਾਰ ਹੈ।

PunjabKesari
ਨੌਜਵਾਨ ਵਿਕਟਕੀਪਰ ਰਿਚਾ ਦੂਜੇ ਵਨ ਡੇ ਵਿਚ 65 ਦੌੜਾਂ ਦੀ ਪਾਰੀ ਦੀ ਬਦੌਲਤ ਰੈਂਕਿੰਗ ਵਿਚ 15 ਸਥਾਨ ਦੇ ਸੁਧਾਰ ਨਾਲ 54ਵੇਂ ਨੰਬਰ 'ਤੇ ਪਹੁੰਚ ਗਈ ਹੈ। ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਇਕਾਂਤਵਾਸ ਵਿਚ ਰਹਿਣ ਦੇ ਕਾਰਨ ਸ਼ੁਰੂਆਤ ਤਿੰਨ ਵਨ ਡੇ ਮੈਚਾਂ ਦੀ ਟੀਮ ਦਾ ਹਿੱਸਾ ਨਹੀਂ ਰਹੀ ਪਰ ਉਹ ਰੈਂਕਿੰਗ ਵਿਚ 8ਵੇਂ ਸਥਾਨ 'ਤੇ ਬਰਕਰਾਰ ਹੈ। ਮੰਧਾਨਾ ਦੀ ਮੌਜੂਦਗੀ ਦਾ ਫਾਇਦਾ ਮੇਘਨਾ ਨੇ ਚੁੱਕਿਆ। ਉਹ 49 ਅਤੇ 61 ਦੌੜਾਂ ਦੀ ਪਾਰੀ ਦੇ ਦਮ 'ਤੇ 113 ਸਥਾਨਾਂ ਦੀ ਬੜ੍ਹਤ ਦੇ ਨਾਲ ਬੱਲੇਬਾਜ਼ਾਂ ਦੀ ਸੂਚੀ ਵਿਚ 67ਵੇਂ ਸਥਾਨ 'ਤੇ ਪਹੁੰਚ ਗਈ। ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਚੋਟੀ 10 ਵਿਚ ਇਕਲੌਤੀ ਭਾਰਤੀ ਗੇਂਦਬਾਜ਼ ਹੈ। ਉਹ ਗੇਂਦਬਾਜ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਬਰਕਰਾਰ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News