ਹੱਥ ''ਚ ਸੱਟ ਕਾਰਨ ਪੋਲੈਂਡ ਓਪਨ ਤੋਂ ਹਟੇ ਦੀਪਕ ਪੂਨੀਆ

Tuesday, Jun 08, 2021 - 09:23 PM (IST)

ਹੱਥ ''ਚ ਸੱਟ ਕਾਰਨ ਪੋਲੈਂਡ ਓਪਨ ਤੋਂ ਹਟੇ ਦੀਪਕ ਪੂਨੀਆ

ਨਵੀਂ ਦਿੱਲੀ- ਓਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਪਹਿਲਵਾਨ ਦੀਪਕ ਪੂਨੀਆ ਖੱਬੇ ਹੱਥ ਦੀ ਸੱਟ ਕਾਰਨ ਮੰਗਲਵਾਰ ਨੂੰ ਪੋਲੈਂਡ ਓਪਨ ਤੋਂ ਹਟ ਗਏ। ਟੋਕੀਓ ਖੇਡਾਂ ਤੋਂ ਪਹਿਲਾਂ ਇਹ ਆਖਰੀ ਰੈਂਕਿੰਗ ਸੀਰੀਜ਼ ਮੁਕਾਬਲੇ ਹਨ ਅਤੇ ਪੂਨੀਆ ਨੂੰ 86 ਕਿ. ਗ੍ਰਾ. ਵਰਗ 'ਚ ਚੁਣੌਤੀ ਪੇਸ਼ ਕਰਨੀ ਸੀ ਪਰ ਉਹ ਅਮਰੀਕਾ ਦੇ ਜਾਹਿਦ ਵੇਲੇਂਸਿਆ ਵਿਰੁੱਧ ਕੁਆਰਟਰ ਫਾਈਨਲ ਮੁਕਾਬਲੇ ਤੋਂ ਹਟ ਗਏ। ਪਤਾ ਚੱਲਿਆ ਹੈ ਕਿ 2019 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਨੂੰ ਵਾਰਸਾ ਦੇ ਲਈ ਰਵਾਨਾ ਹੋਣ ਤੋਂ ਦੋ ਜਾਂ ਤਿੰਨ ਦਿਨ ਪਹਿਲਾ ਅਭਿਆਸ ਦੇ ਦੌਰਾਨ ਸੱਟ ਲੱਗੀ ਸੀ। 

ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)


ਰਾਸ਼ਟਰੀ ਕੋਚ ਜਗਮਿੰਦਰ ਸਿੰਘ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਇਹ ਹਲਕੀ ਸੱਟ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਸ ਨੂੰ ਭਾਰਤ ਵਿਚ ਅਭਿਆਸ ਦੇ ਦੌਰਾਨ ਇਹ ਸੱਟ ਲੱਗੀ ਸੀ। ਅਸੀਂ ਨਹੀਂ ਚਾਹੁੰਦੇ ਹਾਂ ਕਿ ਇਹ ਅੱਗੇ ਵਧੇ। ਮਹਾਸੰਘ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਸੀ। ਉਹ ਹੁਣ ਵੀ ਅਭਿਆਸ ਕਰ ਰਿਹਾ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News