ਟੀਮ ਇੰਡੀਆ 'ਚ ਧਾਕੜ ਆਲਰਾਊਂਡਰ ਦਾ ਡੈਬਿਊ! 20 ਸਾਲ ਦੀ ਉਮਰ 'ਚ ਮਿਲਿਆ ਮੌਕਾ

Sunday, Dec 21, 2025 - 07:31 PM (IST)

ਟੀਮ ਇੰਡੀਆ 'ਚ ਧਾਕੜ ਆਲਰਾਊਂਡਰ ਦਾ ਡੈਬਿਊ! 20 ਸਾਲ ਦੀ ਉਮਰ 'ਚ ਮਿਲਿਆ ਮੌਕਾ

ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 'ਚ ਤਿਹਾਸਿਕ ਜਿੱਤ ਮਗਰੋਂ ਭਾਰਤੀ ਮਹਿਲਾ ਟੀਮ ਇਕ ਵਾਰ ਫਿਰ ਮੈਦਾਨ 'ਤੇ ਵਾਪਸੀ ਕਰ ਚੁੱਕੀ ਹੈ। ਉਹ ਆਪਣੇ ਘਰ ਸ਼੍ਰੀਲੰਕਾ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਜਿਸਤੋਂ ਬਾਅਦ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪੁ ਦੀਆਂ ਤਿਆਰੀਆਂ ਦਾ ਵੀ ਆਗਾਜ਼ ਹੋ ਗਿਆ ਹੈ। ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਦੇ ਡਾ. ਵਾਈ.ਐੱਸ. ਰਾਜਸ਼ੇਖਰ ਰੈੱਡੀ ਐੱਸ.ਏ.-ਵੀ.ਡੀ.ਸੀ.ਏ. ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਹ ਮੈਚ ਭਾਰਤ ਦੀ ਇਕ ਨੌਜਵਾਨ ਖਿਡਾਰੀ ਲਈ ਕਾਫੀ ਖਾਸ ਹੈ, ਜਿਸਨੇ ਆਪਣੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕੀਤੀ ਹੈ। 

20 ਸਾਲ ਦੀ ਖਿਡਾਰੀ ਨੂੰ ਮਿਲਿਆ ਡੈਬਿਊ ਦਾ ਮੌਕਾ

ਇਸ ਮੈਚ ਦੇ ਨਾਲ 19 ਸਾਲਾ ਨੌਜਵਾਨ ਸਪਿਨਰ ਵੈਸ਼ਣਵੀ ਸ਼ਰਮਾ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਕਦਮ ਰੱਖ ਦਿੱਤਾ ਹੈ। ਵੈਸ਼ਣਵੀ ਸ਼ਰਮਾ ਦਾ ਹਾਲੀਆ ਪ੍ਰਦਰਸ਼ਨ ਕਾਫੀ ਦਮਦਾਰ ਰਿਹਾ ਹੈ, ਜਿਸਦੇ ਚਲਦੇ ਉਹ ਟੀਮ ਇੰਡੀਆ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਹੈ। ਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੈਸ਼ਣਵੀ ਸ਼ਰਮਾ ਨੂੰ ਉਨ੍ਹਾਂ ਦੀ ਪਹਿਲੀ ਇੰਟਰਨੈਸ਼ਨਲ ਕੈਪ ਸੌਂਪੀ।

ਵੈਸ਼ਣਵੀ ਨੇ ਘਰੇਲੂ ਕ੍ਰਿਕਟ 'ਚ ਧਮਾਕੇਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹਾਲ ਹੀ 'ਚ ਸੀਨੀਅਰ ਮਹਿਲਾ ਟੀ-20 ਟਰਾਫੀ 'ਚ ਮੱਧ ਪ੍ਰਦੇਸ਼ ਲਈ ਉਸਨੇ 11 ਮੈਚਾਂ 'ਚ 21 ਵਿਕਟਾਂ ਝਟਕਾਈਆਂ ਸਨ, ਜੋ ਟੂਰਨਾਮੈਂਟ 'ਚ ਸਭ ਤੋਂ ਵੱਧ ਵਿਕਟਾਂ ਸਨ। ਉਥੇ ਹੀ ਸੀਨੀਅਰ ਮਹਿਲਾ ਇੰਟਰ-ਜੋਨਲ ਟੀ-20 'ਚ ਸੈਂਟਰਲ ਜ਼ੋਨ ਵੱਲੋਂ ਖੇਡਦੇ ਹੋਏ 5 ਮੈਚਾਂ 'ਚ 12 ਵਿਕਟਾਂ ਹਾਸਿਲ ਕੀਤੀਆਂ ਸਨ। ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਦੀ ਅੰਡਰ-19 ਮਹਿਲਾ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ, ਜਿਸ ਵਿਚ ਵੈਸ਼ਣਵੀ ਦੀ ਅਹਿਮ ਭੂਮਿਕਾ ਰਹੀ ਸੀ। ਉਸਨੇ ਪੂਰੇ ਟੂਰਨਾਮੈਂਟ 'ਚ 17 ਵਿਕਟਾਂ ਝਟਕਾਈਆਂ ਅਤੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੀ ਗੇਂਦਬਾਜ਼ ਬਣੀ ਸੀ। 

ਕੌਣ ਹੈ ਵੈਸ਼ਣਵੀ ਸ਼ਰਮਾ

ਵੈਸ਼ਣਵੀ ਸ਼ਰਮਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਰਹਿਣ ਵਾਲੀ ਹੈ। ਉਹ ਗਵਾਲੀਅਰ-ਚੰਬਲ ਇਲਾਕੇ ਤੋਂ ਆਉਣ ਵਾਲੀ ਭਾਰਤੀ ਦੀ ਇਕਲੌਤੀ ਮਹਿਲਾ ਕ੍ਰਿਕਟਰ ਵੀ ਹੈ। ਉਸਦੇ ਪਿਤਾ ਦਾ ਨਾਂ ਨਰਿੰਦਰ ਸ਼ਰਮਾ ਹੈ, ਜੋ ਪੇਸ਼ੇ ਤੋਂ ਇਕ ਜੋਤਸ਼ੀ ਹਨ। ਇਸ ਮੁਕਾਮ ਤਕ ਪਹੁੰਚਣ 'ਚ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਵੱਡਾ ਯੋਗਦਾਨ ਦਿੱਤਾ ਹੈ। ਉਹ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 'ਚ ਹੈਟ੍ਰਿਕ ਕਰਨ ਵਾਲੀ ਇਕਲੌਤੀ ਭਾਰਤੀ ਵੀ ਹੈ। 


author

Rakesh

Content Editor

Related News