T20 WC 2026 ਇਸ ਵੱਡੀ ਵਜ੍ਹਾ ਕਰਕੇ ਹਾਰ ਸਕਦੀ ਹੈ ਟੀਮ ਇੰਡੀਆ, ਸਾਹਮਣੇ ਆਈ ਮੁੱਖ ਕਮਜ਼ੋਰੀ

Sunday, Dec 21, 2025 - 11:41 AM (IST)

T20 WC 2026 ਇਸ ਵੱਡੀ ਵਜ੍ਹਾ ਕਰਕੇ ਹਾਰ ਸਕਦੀ ਹੈ ਟੀਮ ਇੰਡੀਆ, ਸਾਹਮਣੇ ਆਈ ਮੁੱਖ ਕਮਜ਼ੋਰੀ

ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਖੇਡੇ ਜਾਣ ਵਾਲੇ ਆਗਾਮੀ ICC ਪੁਰਸ਼ T20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦੇ 15 ਮੈਂਬਰੀ ਦਲ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਭਾਰਤੀ ਪ੍ਰਸ਼ੰਸਕ ਦੁਬਾਰਾ ਖਿਤਾਬ ਜਿੱਤਣ ਦੀ ਉਮੀਦ ਲਗਾਈ ਬੈਠੇ ਹਨ, ਉੱਥੇ ਹੀ ਕੁਝ ਹੈਰਾਨੀਜਨਕ ਫੈਸਲਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਸ਼ੁਭਮਨ ਗਿੱਲ ਬਾਹਰ, ਈਸ਼ਾਨ ਕਿਸ਼ਨ ਦੀ ਭਾਵੁਕ ਵਾਪਸੀ
ਟੀਮ ਚੋਣ ਵਿੱਚ ਸਭ ਤੋਂ ਵੱਡਾ ਉਲਟਫੇਰ ਸ਼ੁਭਮਨ ਗਿੱਲ ਨੂੰ ਲੈ ਕੇ ਹੋਇਆ ਹੈ। ਲਗਾਤਾਰ ਮੌਕੇ ਮਿਲਣ ਦੇ ਬਾਵਜੂਦ ਪ੍ਰਭਾਵਿਤ ਨਾ ਕਰ ਸਕਣ ਕਾਰਨ ਗਿੱਲ ਨੂੰ ਵਿਸ਼ਵ ਕੱਪ ਟੀਮ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਦੂਜੇ ਪਾਸੇ, ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ 2 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ। ਕਿਸ਼ਨ ਦੀ ਵਾਪਸੀ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਭਾਵੁਕ ਪ੍ਰਤੀਕਿਰਿਆ ਦਿੱਤੀ ਗਈ ਹੈ।

ਕਪਤਾਨ ਸੂਰਯਕੁਮਾਰ ਯਾਦਵ ਦੀ ਫਾਰਮ ਨੇ ਵਧਾਈ ਚਿੰਤਾ
ਭਾਰਤੀ ਟੀਮ ਦੀ ਸਭ ਤੋਂ ਵੱਡੀ ਚਿੰਤਾ ਕਪਤਾਨ ਸੂਰਯਾਕੁਮਾਰ ਯਾਦਵ ਦੀ ਖ਼ਰਾਬ ਫਾਰਮ ਬਣੀ ਹੋਈ ਹੈ।  ਸੂਰਯਾਕੁਮਾਰ ਨੇ ਪਿਛਲੇ 25 T20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਹੈ। ਉਨ੍ਹਾਂ ਨੇ ਆਖਰੀ ਵਾਰ ਨਵੰਬਰ 2024 ਵਿੱਚ ਬੰਗਲਾਦੇਸ਼ ਖ਼ਿਲਾਫ਼ 50 ਦੌੜਾਂ ਬਣਾਈਆਂ ਸਨ।  ਹਾਲ ਹੀ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਹੋਈ ਸੀਰੀਜ਼ ਵਿੱਚ ਉਨ੍ਹਾਂ ਨੇ ਸਿਰਫ਼ 22 ਦੌੜਾਂ ਬਣਾਈਆਂ। ਆਪਣੀ ਫਾਰਮ ਬਾਰੇ ਬੋਲਦਿਆਂ ਸੂਰਯਾਕੁਮਾਰ ਨੇ ਕਿਹਾ, "ਮੈਨੂੰ ਪਤਾ ਹੈ ਕਿ ਮੈਨੂੰ ਕੀ ਕਰਨਾ ਹੈ। ਇਹ ਦੌਰ ਥੋੜਾ ਲੰਬਾ ਚੱਲਿਆ ਹੈ ਪਰ ਮੈਂ ਵਾਪਸੀ ਕਰਾਂਗਾ"। ਜੇਕਰ ਸਮੇਂ ਸਿਰ ਇਸ ਕਮਜ਼ੋਰੀ ਨੂੰ ਦੂਰ ਨਾ ਕੀਤਾ ਗਿਆ, ਤਾਂ ਭਾਰਤ ਦਾ ਵਿਸ਼ਵ ਕੱਪ ਦੀ ਟਰਾਫੀ ਜਿੱਤਣ ਦਾ ਸੁਪਨਾ ਟੁੱਟ ਸਕਦਾ ਹੈ।


author

Tarsem Singh

Content Editor

Related News