ਸ਼੍ਰੀਲੰਕਾ ਖਿਲਾਫ T20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਹੜੇ ਕ੍ਰਿਕਟਰਾਂ ਨੂੰ ਮਿਲਿਆ ਮੌਕਾ
Wednesday, Dec 10, 2025 - 12:53 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ T20 ਸੀਰੀਜ਼ ਲਈ ਆਪਣੀ ਸਕੁਐਡ ਦਾ ਐਲਾਨ ਕਰ ਦਿੱਤਾ ਹੈ। ਇਹ ਸੀਰੀਜ਼ ਦਸੰਬਰ 2025 ਵਿੱਚ ਭਾਰਤ ਵਿੱਚ ਖੇਡੀ ਜਾਵੇਗੀ।
ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰੇਗੀ। ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮਹਿਲਾ ਟੀਮ ਵੱਲੋਂ ਵਨਡੇ ਵਰਲਡ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਟੀਮ ਮੈਦਾਨ 'ਤੇ ਕੋਈ ਮੈਚ ਖੇਡਦੀ ਨਜ਼ਰ ਆਵੇਗੀ। ਕਈ ਖਿਡਾਰੀ 2 ਨਵੰਬਰ ਨੂੰ ਵਰਲਡ ਕੱਪ ਜਿੱਤਣ ਤੋਂ ਬਾਅਦ ਬ੍ਰੇਕ 'ਤੇ ਸਨ, ਹਾਲਾਂਕਿ ਮੰਧਾਨਾ ਨੇ ਸੀਰੀਜ਼ ਤੋਂ ਪਹਿਲਾਂ ਨੈੱਟ ਵਿੱਚ ਅਭਿਆਸ ਕਰਦੇ ਹੋਏ ਦਿਖਾਈ ਦਿੱਤੀ ਸੀ। ਜੀ. ਕਮਲਿਨੀ ਅਤੇ ਵੈਸ਼ਨਵੀ ਸ਼ਰਮਾ, ਜੋ ਕਿ ਭਾਰਤ ਦੀ ਅੰਡਰ-19 ਮਹਿਲਾ T20 ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਸਨ, ਨੂੰ ਪਹਿਲੀ ਵਾਰ 15 ਮੈਂਬਰੀ ਸੀਨੀਅਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
T20 ਸੀਰੀਜ਼ ਦਾ ਸ਼ਡਿਊਲ:
ਪੰਜ ਮੈਚਾਂ ਦੀ ਇਸ ਸੀਰੀਜ਼ ਦਾ ਪਹਿਲਾ ਮੈਚ 21 ਦਸੰਬਰ ਨੂੰ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ।
• ਪਹਿਲਾ ਟੀ-20: 21 ਦਸੰਬਰ, ਵਿਸ਼ਾਖਾਪਟਨਮ
• ਦੂਜਾ ਟੀ-20: 23 ਦਸੰਬਰ, ਵਿਸ਼ਾਖਾਪਟਨਮ
• ਤੀਜਾ ਟੀ-20: 26 ਦਸੰਬਰ, ਤਿਰੂਵਨੰਤਪੁਰਮ
• ਚੌਥਾ ਟੀ-20: 28 ਦਸੰਬਰ, ਤਿਰੂਵਨੰਤਪੁਰਮ
• ਪੰਜਵਾਂ ਟੀ-20: 30 ਦਸੰਬਰ, ਤਿਰੂਵਨੰਤਪੁਰਮ
ਪੂਰੀ ਸਕੁਐਡ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਦੀਪਤੀ ਸ਼ਰਮਾ, ਸਨੇਹ ਰਾਣਾ, ਜੇਮੀਮਾ ਰੋਡ੍ਰਿਗਜ਼, ਸ਼ੈਫਾਲੀ ਵਰਮਾ, ਹਰਲੀਨ ਦਿਓਲ, ਅਮਨਜੋਤ ਕੌਰ, ਅਰੁੰਧਤੀ ਰੈੱਡੀ, ਕ੍ਰਾਂਤੀ ਗੌੜ, ਰੇਣੂਕਾ ਸਿੰਘ ਠਾਕੁਰ, ਰਿਚਾ ਘੋਸ਼ (ਵਿਕਟਕੀਪਰ), ਜੀ ਕਮਲਿਨੀ (ਵਿਕਟਕੀਪਰ), ਸ਼੍ਰੀ ਚਰਣੀ, ਵੈਸ਼ਨਵੀ ਸ਼ਰਮਾ।
