ਟੀਮ ਇੰਡੀਆ ''ਚੋਂ ਬਾਹਰ ਹੋਣ ''ਤੇ ਛਲਕਿਆ ਇਸ ਧਾਕੜ ਕ੍ਰਿਕਟਰ ਦਾ ਦਰਦ, ਆਖ''ਤੀ ਵੱਡੀ ਗੱਲ

Friday, Dec 19, 2025 - 05:54 PM (IST)

ਟੀਮ ਇੰਡੀਆ ''ਚੋਂ ਬਾਹਰ ਹੋਣ ''ਤੇ ਛਲਕਿਆ ਇਸ ਧਾਕੜ ਕ੍ਰਿਕਟਰ ਦਾ ਦਰਦ, ਆਖ''ਤੀ ਵੱਡੀ ਗੱਲ

ਸਪੋਰਟਸ ਡੈਸਕ- ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਲਗਭਗ ਦੋ ਸਾਲਾਂ ਤੋਂ ਟੀਮ ਇੰਡੀਆ 'ਚੋਂ ਬਾਹਰ ਚੱਲ ਰਹੇ ਹਨ। ਈਸ਼ਾਨ 2023 ਦੇ ਵਨਡੇ ਵਿਸ਼ਵ ਕੱਪ 'ਚ ਵੀ ਭਾਰਤੀ ਟੀਮ ਦਾ ਹਿੱਸਾ ਸਨ ਪਰ ਉਸਤੋਂ ਬਾਅਦ ਉਨ੍ਹਾਂ ਦਾ ਕਰੀਅਰ ਇਕ ਮੁਸ਼ਕਿਲ ਦੌਰ 'ਚੋਂ ਲੰਘਿਆ ਹੈ। ਸੈਯਦ ਮੁਸ਼ਤਾਕ ਅਲੀ ਟਰਾਫੀ 2025-26 ਨੇ ਈਸ਼ਾਨ ਨੂੰ ਖੁਦ ਨੂੰ ਸਾਬਿਤ ਕਰਨ ਦਾ ਸਭ ਤੋਂ ਵੱਡਾ ਮੰਚ ਦਿੱਤਾ, ਜਿਸਦਾ ਉਨ੍ਹਾਂ ਨੇ ਪੂਰਾ ਇਸਤੇਮਾਲ ਕੀਤਾ। 

ਝਾਰਖੰਡ ਦੀ ਕਪਤਾਨੀ ਕਰਨ ਉਤਰੇ ਈਸ਼ਾਨ ਕਿਸ਼ਨ ਨੇ ਹਰਿਆਣਾ ਦੇ ਖਿਲਾਫ ਸੈਯਦ ਅਲੀ ਟਰਾਫੀ ਦੇ ਫਾਈਨਲ 'ਚ ਤੂਫਾਨੀ ਸੈਂਕੜਾ ਜੜ ਕੇ ਆਪਣੀ ਟੀਮ ਨੂੰ ਪਹਿਲੀ ਵਾਰ ਖਿਤਾਬ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਇਹ ਟੂਰਨਾਮੈਂਟ ਈਸ਼ਾਨ ਲਈ ਖਾਸ ਰਿਹਾ, ਜਿਥੇ ਉਨ੍ਹਾਂ ਨੇ ਫਾਈਨਲ 'ਚ ਧਮਾਕੇਦਾਰ ਖੇਡ ਦਿਖਾ ਕੇ ਇਹ ਸਾਫ ਕਰ ਦਿੱਤਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਲਈ ਤਿਆਰ ਹਨ। 

ਮੈਚ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਉਸ ਮੁਸ਼ਕਿਲ ਦੌਰ 'ਤੇ ਖੁੱਲ੍ਹ ਕੇ ਗੱਲ ਕੀਤੀ, ਜਦੋਂ ਉਨ੍ਹਾਂ ਨੂੰ ਭਾਰਤੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਈਸ਼ਾਨ ਕਿਸ਼ਨ ਨੇ ਕਿਹਾ ਕਿ ਜਦੋਂ ਮੇਰੀ ਚੋਣ ਨਹੀਂ ਹੋਈ ਤਾਂ ਮੈਨੂੰ ਬਹੁਤ ਬੁਰਾ ਲੱਗਾ ਕਿਉਂਕਿ ਮੈਂ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਪਰ ਮੈਂ ਖੁਦ ਨੂੰ ਕਿਹਾ ਕਿ ਜੇਕਰ ਇੰਨੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਵੀ ਮੌਕਾ ਨਹੀਂ ਮਿਲ ਰਿਹਾ ਤਾਂ ਮੈਨੂੰ ਹੋਰ ਬਿਹਤਰ ਕਰਨਾ ਹੋਵੇਗਾ, ਆਪਣੀ ਟੀਮ ਨੂੰ ਜਿਤਾਉਣ ਪਵੇਗਾ। 

ਈਸ਼ਾਨ ਕਿਸ਼ਨ ਨੇ ਇਸ ਖਿਤਾਬੀ ਜਿੱਤ ਨੂੰ ਆਪਣੇ ਕ੍ਰਿਕਟ ਕਰੀਅਰ ਦਾ ਸਭ ਤੋਂ ਖੁਸ਼ੀ ਦਾ ਪਲ ਦੱਸਿਆ। ਈਸ਼ਾਨ ਨੇ ਕਿਹਾ ਕਿ ਇਹ ਮੇਰੇ ਕਰੀਅਰ ਦਾ ਸਭ ਤੋਂ ਖੁਸ਼ੀ ਦਾ ਪਲ ਹੈ ਕਿਉਂਕਿ ਮੇਰੀ ਕਪਤਾਨੀ 'ਚ ਅਸੀਂ ਪਹਿਲੀ ਵਾਰ ਕੋਈ ਘਰੇਲੂ ਟੂਰਨਾਮੈਂਟ ਜਿੱਤਿਆ ਹੈ। ਇਥੇ ਮੈਂ ਖੁਦ ਨੂੰ ਸਾਬਿਤ ਕਰਨਾ ਸੀ, ਜੋ ਮੈਂ ਕਰ ਕੇ ਦਿਖਾਇਆ ਹੈ। 


author

Rakesh

Content Editor

Related News