IPL ''ਚ 25.20 ਕਰੋੜ ''ਚ ਵਿਕਿਆ ਧਾਕੜ ਕ੍ਰਿਕਟਰ! ਅਗਲੇ ਦਿਨ ਹੀ 0 ''ਤੇ ਹੋ ਗਿਆ OUT

Wednesday, Dec 17, 2025 - 12:09 PM (IST)

IPL ''ਚ 25.20 ਕਰੋੜ ''ਚ ਵਿਕਿਆ ਧਾਕੜ ਕ੍ਰਿਕਟਰ! ਅਗਲੇ ਦਿਨ ਹੀ 0 ''ਤੇ ਹੋ ਗਿਆ OUT

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੀ ਮਿੰਨੀ ਨਿਲਾਮੀ ਵਿੱਚ ਰਿਕਾਰਡ ਤੋੜ ਕੀਮਤ 'ਤੇ ਵਿਕਣ ਵਾਲੇ ਆਸਟ੍ਰੇਲੀਆਈ ਆਲਰਾਊਂਡਰ ਕੈਮਰਨ ਗ੍ਰੀਨ ਦੇ ਪ੍ਰਦਰਸ਼ਨ ਨੇ ਕ੍ਰਿਕਟ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਜਿਸ ਖਿਡਾਰੀ ਨੂੰ ਖਰੀਦਣ ਲਈ ਟੀਮਾਂ ਨੇ ਕਰੋੜਾਂ ਰੁਪਏ ਲਗਾਏ, ਉਹ ਨਿਲਾਮੀ ਤੋਂ ਅਗਲੇ ਹੀ ਦਿਨ ਮੈਦਾਨ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ।

KKR ਨੇ ਖਰੀਦਿਆ ਦੀ ਰਿਕਾਰਡ ਕੀਮਤ 'ਤੇ
16 ਦਸੰਬਰ (ਮੰਗਲਵਾਰ) ਨੂੰ ਅਬੂ ਧਾਬੀ ਵਿੱਚ ਹੋਈ IPL ਨਿਲਾਮੀ ਵਿੱਚ, ਸਿਰਫ਼ ਦੋ ਕਰੋੜ ਰੁਪਏ ਦੇ ਬੇਸ ਪ੍ਰਾਈਜ਼ ਵਾਲੇ ਕੈਮਰਨ ਗ੍ਰੀਨ ਨੂੰ ਖਰੀਦਣ ਲਈ ਟੀਮਾਂ ਵਿੱਚ ਭਾਰੀ ਹੋੜ ਦੇਖੀ ਗਈ। ਕਾਫ਼ੀ ਦੇਰ ਤੱਕ ਚੱਲੇ ਪ੍ਰਾਈਜ਼ਵਾਰ ਤੋਂ ਬਾਅਦ, ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਗ੍ਰੀਨ ਨੂੰ 25.20 ਕਰੋੜ ਰੁਪਏ ਵਿੱਚ ਆਪਣੇ ਨਾਲ ਸ਼ਾਮਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਬੋਲੀ ਨਾਲ ਉਹ ਮਿੰਨੀ ਆਕਸ਼ਨ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।

ਅਗਲੇ ਹੀ ਦਿਨ 0 'ਤੇ ਹੋਏ ਆਊਟ
IPL ਵਿੱਚ ਕਰੋੜਾਂ ਦੀ ਬੋਲੀ ਲੱਗਣ ਤੋਂ ਅਗਲੇ ਹੀ ਦਿਨ, ਯਾਨੀ 17 ਦਸੰਬਰ ਨੂੰ, ਕੈਮਰਨ ਗ੍ਰੀਨ ਇੰਗਲੈਂਡ ਖ਼ਿਲਾਫ਼ ਚੱਲ ਰਹੀ ਐਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ਮੈਚ ਵਿੱਚ ਮੈਦਾਨ 'ਤੇ ਉਤਰੇ, ਪਰ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਗ੍ਰੀਨ ਸਿਰਫ਼ ਦੋ ਗੇਂਦਾਂ ਦਾ ਸਾਹਮਣਾ ਕਰ ਸਕੇ ਅਤੇ ਸਿਫਰ (0) 'ਤੇ ਆਊਟ ਹੋ ਕੇ ਵਾਪਸ ਪੈਵੇਲੀਅਨ ਚਲੇ ਗਏ।  ਭਾਵੇਂ ਗ੍ਰੀਨ ਇਸ ਸਮੇਂ ਟੈਸਟ ਮੈਚ ਖੇਡ ਰਹੇ ਹਨ ਅਤੇ IPL ਟੀ-20 ਟੂਰਨਾਮੈਂਟ ਹੈ, ਪਰ ਇੰਨੀ ਵੱਡੀ ਕੀਮਤ 'ਤੇ ਵਿਕਣ ਤੋਂ ਬਾਅਦ ਉਨ੍ਹਾਂ ਦੇ ਹਰ ਪ੍ਰਦਰਸ਼ਨ 'ਤੇ ਨਜ਼ਰਾਂ ਬਣੀਆਂ ਰਹਿੰਦੀਆਂ ਹਨ।

ਗ੍ਰੀਨ ਦਾ IPL ਕਰੀਅਰ
ਗ੍ਰੀਨ ਨੇ ਹੁਣ ਤੱਕ ਸਿਰਫ਼ ਦੋ ਸੀਜ਼ਨ IPL ਖੇਡਿਆ ਹੈ, ਅਤੇ ਹਰ ਵਾਰ ਉਹ ਵੱਖ-ਵੱਖ ਟੀਮਾਂ ਦਾ ਹਿੱਸਾ ਰਹੇ ਹਨ। 2023 ਵਿਚ ਉਨ੍ਹਾਂ ਨੇ ਮੁੰਬਈ ਇੰਡੀਅਨਜ਼ (MI) ਲਈ 16 ਮੈਚ ਖੇਡ ਕੇ 452 ਦੌੜਾਂ ਬਣਾਈਆਂ ਸਨ, ਜਿਸ ਵਿੱਚ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਸ਼ਾਮਲ ਸਨ। 2024 ਵਿਚ ਉਹ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਲਈ ਖੇਡੇ, ਜਿੱਥੇ 13 ਮੈਚਾਂ ਵਿੱਚ ਉਨ੍ਹਾਂ ਨੇ 255 ਦੌੜਾਂ ਬਣਾਈਆਂ।


author

Tarsem Singh

Content Editor

Related News