ਗੈਰੀ ਕਰਸਟਨ ਨਾਮੀਬੀਆ ਦੀ ਪੁਰਸ਼ ਟੀਮ ਦਾ ਸਲਾਹਕਾਰ ਬਣਿਆ
Monday, Dec 08, 2025 - 03:59 PM (IST)
ਨਵੀਂ ਦਿੱਲੀ– ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੁੱਖ ਕੋਚ ਰਹੇ ਗੈਰੀ ਕਰਸਟਨ ਨੂੰ ਨਾਮੀਬੀਆ ਦੀ ਰਾਸ਼ਟਰੀ ਪੁਰਸ਼ ਟੀਮ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਤੇ ਉਹ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਮੁੱਖ ਕੋਚ ਕ੍ਰੇਗ ਵਿਲੀਅਮਸ ਦੇ ਨਾਲ ਕੰਮ ਕਰੇਗਾ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਇਹ ਟੂਰਨਾਮੈਂਟ ਅਗਲੇ ਸਾਲ ਫਰਵਰੀ ਤੇ ਮਾਰਚ ਵਿਚ ਭਾਰਤ ਤੇ ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ।
ਦੱਖਣੀ ਅਫਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਕਰਸਟਨ ਨੇ 2004 ਵਿਚ ਸੰਨਿਆਸ ਲੈਣ ਤੋਂ ਬਾਅਦ ਕੋਚਿੰਗ ਦੀ ਸ਼ੁਰੂਆਤ ਕੀਤੀ ਤੇ 2007 ਵਿਚ ਉਸ ਨੂੰ ਭਾਰਤ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਉਸਦੇ ਕਾਰਜਕਾਲ ਵਿਚ ਭਾਰਤ ਨੇ 2011 ਦਾ ਵਨ ਡੇ ਵਿਸ਼ਵ ਜਿੱਤਿਆ ਸੀ।
