ਸੜਕ ਹਾਦਸੇ ''ਚ ਝਾਰਖੰਡ ਓਲੰਪਿਕ ਸੰਘ ਦੇ ਉਪ ਮੁਖੀ ਦੀ ਮੌਤ
Thursday, Jul 26, 2018 - 02:47 AM (IST)

ਲੇਹਰਦਗਾ- ਝਾਰਖੰਡ ਦੇ ਲੋਹਰਦਗਾ ਜ਼ਿਲੇ ਵਿਚ ਈਟਾ ਬਰਹੀ ਦੇ ਨੇੜੇ ਰਾਂਚੀ-ਲੋਹਰਦਗਾ ਮਾਰਗ 'ਤੇ ਇਕ ਸੜਕ ਹਾਦਸੇ ਵਿਚ ਝਾਰਖੰਡ ਓਲੰਪਿਕ ਸੰਘ ਦੇ ਉਪ-ਮੁਖੀ ਤੇ ਲੇਹਰਦਗਾ ਐਥਲੈਟਿਕਸ ਸੰਘ ਦੇ ਸਕੱਤਰ ਰਾਸ਼ਿਦ ਖਾਨ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਖਾਨ ਦੀ ਨੂੰਹ, ਪੋਤਾ ਤੇ ਕਾਰ ਡਰਾਈਵਰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।