ਟੇਬਲ ਟੈਨਿਸ ਦੇ ਪਹਿਲੇ ਦ੍ਰੋਣਾਚਾਰੀਆ ਭਵਾਨੀ ਮੁਖਰਜੀ ਦਾ ਦਿਹਾਂਤ

12/06/2019 9:32:26 PM

ਚੰਡੀਗੜ੍ਹ— ਟੇਬਲ ਟੈਨਿਸ ਦੇ ਪਹਿਲੇ ਦ੍ਰੋਣਾਚਾਰੀਆ ਤੇ ਭਾਰਤੀ ਟੀਮ ਦੇ ਸਾਬਕਾ ਪ੍ਰਮੁੱਖ ਕੋਚ ਭਵਾਨੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਉਹ 68 ਸਾਲਾ ਦੇ ਸਨ ਤੇ ਉਸਦੇ ਪਰਿਵਾਰ 'ਚ ਪਤਨੀ ਤੇ ਇਕ ਪੁੱਤਰ ਹੈ। ਭਵਾਨੀ ਮੁਖਰਜੀ ਨੇ ਚੰਡੀਗੜ੍ਹ ਦੇ ਨੇੜੇ ਆਪਣੇ ਜੀਰਕਪੁਰ ਰਿਹਾਇਸ਼ 'ਚ ਅੱਜ ਆਪਣਾ ਆਖਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਭਵਾਨੀ 'ਦਾ' ਦੇ ਨਾਂ ਤੋਂ ਮਸ਼ਹੂਰ ਭਵਾਨੀ ਮੁਖਰਜੀ 70 ਦੇ ਮੱਧ 'ਚ ਐੱਨ. ਆਈ. ਐੱਸ. ਪਟਿਆਲਾ ਨਾਲ ਜੁੜੇ ਸਨ ਇੱਥੇ ਉਸ ਨੇ ਕੋਚਿੰਗ ਦਾ ਡਿਪਲੋਮਾ ਕੀਤਾ ਸੀ। ਉਸ ਨੇ ਆਪਣੀ ਸਕੂਲ ਦੀ ਸਿੱਖਿਆ ਤੇ ਗ੍ਰੈਜੂਏਸ਼ਨ ਰਾਜਸਥਾਨ ਦੇ ਅਜਮੇਰ ਤੋਂ ਕੀਤੀ ਸੀ। ਉਹ ਸਕੂਲ ਤੇ ਕਾਲਜ ਪੱਧਰ ਤਕ ਟੇਬਲ ਟੈਨਿਸ ਖੇਡੇ ਸਨ ਤੇ ਉਸ ਤੋਂ ਬਾਅਦ ਕੋਚ ਬਣ ਗਏ ਸਨ। ਉਹ ਐੱਨ. ਆਈ. ਐੱਸ. ਪਟਿਆਲਾ 'ਚ ਪ੍ਰਮੁੱਖ ਕੋਚ ਸਨ ਤੇ 2010 ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਕੁਝ ਸਮੇਂ ਦੇ ਲਈ ਭਾਰਤ ਦੀ ਰਾਸ਼ਟਰੀ ਟੀਮ ਦੇ ਪ੍ਰਮੁੱਖ ਕੋਚ ਬਣੇ ਸਨ ਜਦੋਂ ਭਾਰਤ ਕੋਲ ਵਿਦੇਸ਼ੀ ਕੋਚ ਨਹੀਂ ਸੀ।


Gurdeep Singh

Content Editor

Related News