ਦੱ. ਅਫਰੀਕਾ ਦੀ ਸਾਬਕਾ ਮਹਿਲਾ ਆਲ ਰਾਊਂਡਰ ਐਲਰਿਸਾ ਦੀ ਬੇਟੀ ਸਮੇਤ ਸੜਕ ਹਾਦਸੇ ''ਚ ਮੌਤ
Sunday, Apr 07, 2019 - 10:44 PM (IST)

ਜੋਹਾਨਸਬਰਗ— ਸਾਬਕਾ ਦੱਖਣੀ ਅਫਰੀਕੀ ਮਹਿਲਾ ਆਲਰਾਊਂਡਰ ਐਲਰਿਸਾ ਥਿਊਨਿਸੇਨ ਫੋਰੀ ਅਤੇ ਉਸ ਦੀ ਬੱਚੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਫੋਰੀ ਇਸ ਸਾਲ 2 ਮਈ ਨੂੰ ਹੀ 26 ਸਾਲ ਦੀ ਹੋਣ ਵਾਲੀ ਸੀ। ਉਸ ਨੇ ਆਪਣੀ ਰਾਸ਼ਟਰੀ ਟੀਮ ਵਲੋਂ ਸਾਲ 2013 ਵਿਚ ਤਿੰਨ ਵਨ ਡੇ ਕੌਮਾਂਤਰੀ ਮੈਚ, ਇਕ ਟੀ-20 ਖੇਡਿਆ ਸੀ। ਉਹ ਮਹਿਲਾ ਵਿਸ਼ਵ ਕੱਪ 2013 ਵਿਚ ਦੱਖਣੀ ਅਫਰੀਕੀ ਟੀਮ ਦਾ ਹਿੱਸਾ ਰਹੀ ਸੀ। ਉਸ ਨੇ ਕਟਕ ਵਿਚ ਸ਼੍ਰੀਲੰਕਾ ਵਿਰੁੱਧ ਆਪਣਾ ਵਨ ਡੇ ਡੈਬਿਊ ਕੀਤਾ ਸੀ। ਫੋਰੀ ਨੇ ਦੱਖਣੀ ਅਫਰੀਕਾ ਵਲੋਂ ਆਪਣਾ ਅੰਤਰਰਾਸ਼ਟਰੀ ਮੈਚ ਸਤੰਬਰ 'ਚ ਬੰਗਲਾਦੇਸ਼ ਵਿਰੁੱਧ 2013 'ਚ ਹੀ ਖੇਡਿਆ ਸੀ। ਘਰੇਲੂ ਕ੍ਰਿਕਟ 'ਚ ਉਹ ਨਾਰਥ ਵੈੱਸਟ ਡ੍ਰੈਗਨਸ ਵਲੋਂ ਖੇਡਦੀ ਸੀ।