ਡਿਵੀਲੀਅਰਸ ਨੇ ਸ਼ਾਰਜਾਹ ''ਚ ਖੇਡੀ ਤੂਫਾਨੀ ਪਾਰੀ, ਬਣਾਇਆ ਇਹ ਰਿਕਾਰਡ

Monday, Oct 12, 2020 - 10:07 PM (IST)

ਸ਼ਾਰਜਾਹ- ਕੇ. ਕੇ. ਆਰ. ਦੇ ਵਿਰੁੱਧ ਆਈ. ਪੀ. ਐੱਲ. ਦੇ 28ਵੇਂ ਮੈਚ 'ਚ ਏ ਬੀ ਡਿਵੀਲੀਅਰਸ ਨੇ ਤੂਫਾਨੀ ਬੱਲੇਬਾਜ਼ੀ ਕੀਤੀ। ਡਿਵੀਲੀਅਰਸ ਨੇ 23 ਗੇਂਦਾਂ 'ਤੇ ਆਪਣੇ ਆਈ. ਪੀ. ਐੱਲ. ਕਰੀਅਰ ਦਾ 36ਵਾਂ ਅਰਧ ਸੈਂਕੜਾ ਲਗਾਇਆ ਤਾਂ ਉੱਥੇ ਹੀ ਆਈ. ਪੀ. ਐੱਲ. 2020 'ਚ ਤੀਜਾ ਅਰਧ ਸੈਂਕੜਾ ਲਗਾਉਣ 'ਚ ਸਫਲ ਰਹੇ। ਏ ਬੀ ਨੇ ਆਪਣੀ ਪਾਰੀ ਦੇ ਸ਼ੁਰੂਆਤੀ 11 ਗੇਂਦਾਂ 'ਚ ਕੇਵਲ 10 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਸ਼ਾਰਜਾਹ 'ਚ ਏ ਬੀ ਦਾ ਤੂਫਾਨ ਆਇਆ ਅਤੇ 23 ਗੇਂਦਾਂ 'ਚ ਅਰਧ ਸੈਂਕੜਾ ਬਣਾ ਦਿੱਤਾ। ਦੱਸ ਦੇਈਏ ਕਿ ਇਸ ਸੀਜ਼ਨ 'ਚ ਮੁੰਬਈ ਇੰਡੀਅਨਜ਼ ਵਿਰੁੱਧ ਏ ਬੀ ਨੇ 23 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ ਤੇ ਹੈਦਰਾਬਾਦ ਵਿਰੁੱਧ 29 ਗੇਂਦਾਂ 'ਤੇ ਅਰਧ ਸੈਂਕੜਾ ਲਗਾਉਣ 'ਚ ਸਫਲ ਰਹੇ ਸਨ।

PunjabKesari
ਵਿਰਾਟ ਕੋਹਲੀ - ਏ ਬੀ ਡਿਵੀਲੀਅਰਸ ਨੇ ਆਈ. ਪੀ. ਐੱਲ. ਦੇ ਇਤਿਹਾਸ 'ਚ 3000 ਦੌੜਾਂ ਦੀ ਸਾਂਝੇਦਾਰੀ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਕੇ. ਕੇ. ਆਰ. ਦੇ ਵਿਰੁੱਧ ਮੈਚ 'ਚ ਦੋਵਾਂ ਨੇ ਤੀਜੇ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ 49 ਗੇਂਦਾਂ 'ਤੇ ਕੀਤੀ। ਦੱਸ ਦੇਈਏ ਕਿ ਏ ਬੀ ਅਤੇ ਕੋਹਲੀ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਆਰ. ਸੀ. ਬੀ. ਨੇ ਕੇ. ਕੇ. ਆਰ. ਵਿਰੁੱਧ 20 ਓਵਰਾਂ 'ਚ 194 ਦੌੜਾਂ ਬਣਾਈਆਂ।


ਏ ਬੀ ਨੇ ਕੋਲਕਾਤਾ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਏ ਬੀ 33 ਗੇਂਦਾਂ 'ਤੇ 73 ਦੌੜਾਂ ਬਣਾ ਕੇ ਅਜੇਤੂ ਰਹੇ ਤਾਂ ਕੋਹਲੀ 28 ਗੇਂਦਾਂ 'ਤੇ 33 ਦੌੜਾਂ ਬਣਾ ਕੇ ਅਜੇਤੂ ਰਹੇ। ਡਿਵੀਲੀਅਰਸ ਨੇ ਆਪਣੀ ਪਾਰੀ 'ਚ 5 ਚੌਕੇ ਤੇ 6 ਛੱਕੇ ਲਗਾਏ, ਕੋਹਲੀ 1 ਚੌਕਾ ਲਗਾਉਣ 'ਚ ਸਫਲ ਰਹੇ। ਆਈ. ਪੀ. ਐੱਲ. ਦੇ ਇਤਿਹਾਸ 'ਚ 23 ਗੇਂਦਾਂ ਜਾਂ ਉਸ ਤੋਂ ਘੱਟ ਗੇਂਦਾਂ 'ਤੇ ਸਭ ਤੋਂ ਜ਼ਿਆਦਾ ਅਰਧ ਸੈਂਕੜਾ ਲਗਾਉਣ ਵਾਲੇ ਡਿਵੀਲੀਅਰਸ ਦੂਜੇ ਬੱਲੇਬਾਜ਼ ਬਣ ਗਏ ਹਨ। ਏ ਬੀ ਨੇ ਇਹ ਕਾਰਨਾਮਾ ਆਈ. ਪੀ. ਐੱਲ. 'ਚ 6 ਮੌਕਿਆਂ 'ਤੇ ਕੀਤਾ ਹੈ। ਪੋਲਾਰਡ ਨੇ ਵੀ ਆਈ. ਪੀ. ਐੱਲ. 'ਚ 23 ਗੇਂਦਾਂ ਜਾਂ ਉਸ ਤੋਂ ਘੱਟ ਗੇਂਦਾਂ ਖੇਡ ਕੇ 6 ਬਾਰ ਅਰਧ ਸੈਂਕੜਾ ਠੋਕਣ 'ਚ ਕਾਮਯਾਬ ਰਹੇ ਹਨ।


Gurdeep Singh

Content Editor

Related News