IPL ''ਚ ਡਿਵਿਲੀਅਰਸ ਨੇ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ

04/27/2021 9:47:59 PM

ਅਹਿਮਦਾਬਾਦ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਦਿੱਗਜ ਬੱਲੇਬਾਜ਼ ਏ ਬੀ ਡਿਵਿਲੀਅਰਸ ਨੇ ਆਈ. ਪੀ. ਐੱਲ. 'ਚ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਡਿਵਿਲੀਅਰਸ ਆਈ. ਪੀ. ਐੱਲ. ਦੇ ਇਤਿਹਾਸ 'ਚ 5000 ਦੌੜਾਂ ਬਣਾਉਣ ਵਾਲੇ 6ਵੇਂ ਬੱਲੇਬਾਜ਼ ਬਣ ਗਏ ਹਨ ਤੇ ਦੂਜੇ ਵਿਦੇਸ਼ੀ ਬੱਲੇਬਾਜ਼ ਬਣੇ ਹਨ, ਜਿਸ ਦੇ ਨਾਂ ਆਈ. ਪੀ. ਐੱਲ. 'ਚ 5000 ਤੋਂ ਜ਼ਿਆਦਾ ਦੌੜਾਂ ਦਰਜ ਹਨ। ਏ ਬੀ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਆਈ. ਪੀ. ਐੱਲ. 'ਚ 5000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਸਮੇਂ ਵਿਰਾਟ ਕੋਹਲੀ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੋਹਲੀ ਦੇ ਨਾਂ ਹੁਣ ਤੱਕ ਆਈ. ਪੀ. ਐੱਲ. 'ਚ 6041 ਦੌੜਾਂ ਦਰਜ ਹਨ। ਕੋਹਲੀ ਆਈ. ਪੀ. ਐੱਲ. 'ਚ 6000 ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਡਿਵਿਲੀਅਰਸ ਨੇ 3288 ਗੇਂਦਾਂ ਖੇਡ ਕੇ ਆਈ. ਪੀ. ਐੱਲ. 'ਚ 5000 ਦੌੜਾਂ ਪੂਰੀਆਂ ਕੀਤੀਆਂ ਹਨ। ਗੇਂਦ ਖੇਡਣ ਦੇ ਹਿਸਾਬ ਨਾਲ ਏ ਬੀ ਡਿਵਿਲੀਅਰਸ ਆਈ. ਪੀ. ਐੱਲ. 'ਚ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ 'ਚ ਸਫਲ ਰਹੇ ਹਨ।

ਇਹ ਖ਼ਬਰ ਪੜ੍ਹੋ- ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ


ਡੇਵਿਡ ਵਾਰਨਰ ਨੇ ਆਈ. ਪੀ. ਐੱਲ. ਕਰੀਅਰ 'ਚ 5000 ਦੌੜਾਂ 3555 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੂਰੀਆਂ ਕੀਤੀਆਂ ਸਨ। ਸੁਰੇਸ਼ ਰੈਨਾ ਨੇ 3615 ਗੇਂਦਾਂ ਨੂੰ ਖੇਡ ਕੇ 5000 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 3817 ਗੇਂਦਾਂ ਖੇਡ ਕੇ ਆਈ. ਪੀ. ਐੱਲ. 'ਚ 5000 ਦੌੜਾਂ ਪੂਰੀਆਂ ਕੀਤੀਆਂ ਸਨ। ਵਿਰਾਟ ਕੋਹਲੀ ਨੇ ਆਈ. ਪੀ. ਐੱਲ. 'ਚ 5000 ਦੌੜਾਂ 3824 ਗੇਂਦਾਂ ਖੇਡ ਕੇ ਪੂਰੇ ਕਰਨ ਦਾ ਕਮਾਲ ਕੀਤਾ ਸੀ। ਦਿੱਲੀ ਕੈਪੀਟਲਸ ਦੇ ਸ਼ਿਖਰ ਧਵਨ ਨੇ ਆਈ. ਪੀ. ਐੱਲ. 'ਚ 5000 ਦੌੜਾਂ 3956 ਗੇਂਦਾਂ ਖੇਡ ਕੇ ਪੂਰਾ ਕਰਨ 'ਚ ਸਫਲ ਰਹੇ ਸਨ। ਏ ਬੀ ਆਈ. ਪੀ. ਐੱਲ. ਦੇ ਇਕਲੌਤੇ ਬੱਲੇਬਾਜ਼ ਹਨ ਜਿਨ੍ਹਾਂ ਨੇ 5000 ਦੌੜਾਂ 150 ਤੋਂ ਜ਼ਿਆਦਾ ਸਟ੍ਰਾਈਕ ਰੇਟ ਦੇ ਨਾਲ ਬਣਾਈਆਂ ਹਨ। 

ਇਹ ਖ਼ਬਰ ਪੜ੍ਹੋ- ਵਿਸ਼ਵ ਐਥਲੈਟਿਕਸ ਨੇ ਲੀਪਰ ਨੂੰ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਤੋਂ ਰੋਕਿਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News